0
0
ਸਿੱਖ ਨਜ਼ਰੀਆ Sikh Perspective
1984 ਵੇਲੇ ਕਾਨਪੁਰ ਵਿਚ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਦੋ ਸਿੱਖਾਂ ਦੀਆਂ ਹੱਡੀਆਂ 37 ਸਾਲ ਬਾਅਦ ਉਹਨਾਂ ਦੇ ਘਰ ਦੇ ਇਕ ਕਮਰੇ ਚੋਂ ਬਰਾਮਦ ਹੋਈਆਂ ਹਨ। ਯੋਗੀ ਸਰਕਾਰ ਵਲੋਂ ਬਣਾਈ ਜਾਂਚ ਟੀਮ ਸਬੂਤਾਂ ਦੀ ਭਾਲ ਚ ਕਾਨਪੁਰ ਦੇ ਗੋਬਿੰਦ ਨਗਰ ਸਥਿਤ ਤੇਜ ਪ੍ਰਤਾਪ ਸਿੰਘ ਦੇ ਘਰ ਪੁੱਜੀ। ਸਿੱਖ ਕਾਰੋਬਾਰੀ ਤੇਜ ਪ੍ਰਤਾਪ ਸਿੰਘ (45) ਅਤੇ ਉਸਦੇ ਪੁੱਤ ਸਤਪਾਲ ਸਿੰਘ (22) ਨੂੰ ਕਾਤਲਾਂ ਦੀ ਧਾੜ ਨੇ 1 ਨਵੰਬਰ ਨੂੰ ਕਤਲ ਕਰ ਕਰਕੇ ਘਰ ਨੂੰ ਅੱਗ ਲਾ ਦਿੱਤੀ ਸੀ। ਉਹਨਾਂ ਦੇ ਬਾਕੀ ਬਚੇ ਪਰਿਵਾਰ ਨੇ ਘਰ ਵੇਚ ਕੇ ਪੰਜਾਬ ਵਲ ਮੂੰਹ ਕਰ ਲਿਆ। ਜੁਸ ਬੰਦੇ ਨੇ ਇਹ ਘਰ ਖਰੀਦਿਆ ਉਸਨੇ ਇਸ ਕਮਰੇ ਨੂੰ ਪੱਕਾ ਤਾਲ਼ਾ ਲਗਾ ਦਿੱਤਾ ਗਿਆ ਸੀ ਜੋ ਕੱਲ੍ਹ ਖੋਲਿਆ ਗਿਆ। ਸਰਕਾਰ ਮੁਤਾਬਕ ਇਸ ਨਸਲਕੁਸ਼ੀ ਦੌਰਾਨ ਕਾਨਪੁਰ ਚ 127 ਸਿੱਖ ਮਾਰੇ ਗਏ ਸਨ। ਮੌਕੇ ਦੇ ਗਵਾਹ ਪਰਿਵਾਰ ਦੇ ਬਾਕੀ ਬਚੇ ਜੀਆਂ ਦੀ ਸ਼ਿਕਾਇਤ ਤੇ ਇਹ ਕੇਸ ਦੁਬਾਰਾ ਖੁੱਲਾ ਹੈ।
Average Rating