ਅੱਜ ਦੇ ਦਿਨ ਫ਼ਰੀਦਕੋਟ ਦੇ ਰਾਜੇ ਸ. ਬਿਕਰਮ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਚ ਬਿਜਲੀ ਲਾਉਣ ਲਈ ਅਤੇ ਗੁਰੂ ਰਾਮਦਾਸ ਲੰਗਰ ਹਾਲ ਦੀ ਨਵੀਂ ਇਮਾਰਤ ਦੀ ਉਸਾਰੀ ਲਈ ੧ ਲੱਖ ਰੁਪਏ ਭੇਟ ਕੀਤੇ। ਆਪ ਜੀ ਮਹਾਰਾਜਾ ਦਲੀਪ ਸਿੰਘ ਵਲੋਂ ਖਾਲਸਾ ਰਾਜ ਦੀ ਮੁੜ ਪ੍ਰਾਪਤੀ ਲਈ ਕੀਤੇ ਯਤਨਾਂ ਦਾ ਹਾਮੀ ਰਹੇ। ਆਪ ਜੀ ਨੇ ਕਈ ਗੁਰਧਾਮਾਂ ਦੀ ਉਸਾਰੀ ਕਰਵਾਈ। ਆਪ ਨੇ ਪੰਜਾਬ ਯੂਨੀਵਰਸਿਟੀ ਸਥਾਪਤ ਕਰਨ ਲਈ ਬਹੁਤ ਦਾਨ ਦਿੱਤਾ ਤੇ ਯੂਨੀਵਰਸਿਟੀ ਫੈਲੋ ਵੀ ਰਹੇ। ਆਪ ਚੀਫ਼ ਖਾਲਸਾ ਦੀਵਾਨ ਦੇ ਸਰਪ੍ਰਸਤ ਰਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਇਆ ਜੋ ਫ਼ਰੀਦਕੋਟੀਏ ਟੀਕੇ ਦੇ ਨਾਂ ਹੇਠ ਪ੍ਰਚਲਤ ਹੋਇਆ।

ਅੱਜ ਦਾ ਸਿੱਖ ਇਤਿਹਾਸ 14/08/1897

Average Rating