ਅੱਜ ਬੀਬੀ ਅਮਨਦੀਪ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ (ਸ਼ਹੀਦੀ : ੨੧ ਜਨਵਰੀ ੧੯੯੨) । ਬੀਬੀ ਅਮਨਦੀਪ ਕੌਰ, ਸ਼ਹੀਦ ਭਾਈ ਹਰਪਿੰਦਰ ਸਿੰਘ ਗੋਲਡੀ ਦੇ ਭੈਣ ਸਨ । ਪਲੀਸ ਵਲੋਂ ਪਰਿਵਾਰ ਦੇ ਨਾਲ ਨਾਲ ਬੀਬੀ ਅਮਨਦੀਪ ਕੌਰ ਨਾਲ ਵੀ ਅੰਨ੍ਹਾ ਤਸ਼ਦੱਦ, ਸ਼ਰੀਰਕ ਅਤਿਆਚਾਰ ਤੇ ਬਲਾਤਕਾਰ ਕੀਤਾ ਗਿਆ ਤੇ ਅੰਤ ਸ਼ਹੀਦ ਕਰ ਦਿੱਤਾ । 80-90ਵਿਆਂ ਚ ਸਿੱਖ ਬੀਬੀਆਂ ਨੇ ਅੱਤ ਦੀ ਤਸ਼ਦੱਦ ਝੱਲੀ, ਤੇ ਇਸ ਤਸ਼ਦੱਦ ਨੂੰ “ਪੰਜਾਬ ਦੀਆਂ ਨਾਰੀਵਾਦੀਆਂ ਦੀ ਚੁੱਪੀ” ਹੋਰ ਘਾਤਕ ਬਣਾਉਂਦੀ ਹੈ । ਓਨਾ ਵੇਲਿਆਂ ਦੀ ਕਹਿੰਦੀ ਕਹਾਉਂਦੀ ਨਾਰੀਵਾਦੀ, ਔਰਤਾਂ ਦੇ (ਅਖੌਤੀ) ਹੱਕਾਂ ਨੂੰ ਸਮਝਣ ਵਾਲੀ ਅੰਮ੍ਰਿਤਾ ਪ੍ਰੀਤਮ ਨੇ ਸਿੱਖ ਬੀਬੀਆਂ ਨਾਲ ਹਿੰਦੂ ਸਟੇਟ ਵਲੋਂ ਹੁੰਦੇ ਸ਼ਰੀਰਕ ਅਤਿਆਚਾਰਾਂ, ਬਲਤਕਾਰਾਂ ਨੂੰ ਦੇਖਦੇ ਹੋਇਆਂ ਵੀ ਆਵਦੀ ਚੁੱਪੀ ਨਾ ਤੋੜੀ ਤੇ ਓਸੇ ਅੰਮ੍ਰਿਤਾ ਦੇ ਰਾਹ ਉੱਤੇ ਅੱਜ ਦੀਆਂ ਨਾਰੀਵਾਦੀਆਂ ਤੁਰ ਰਹੀਆਂ ਨੇ ।
ਯੂਨੀਵਰਸਟੀਆਂ ਵਿਚ ਨਾਰੀਵਾਦੀਆਂ ਵਲੋਂ ਸਿੱਖ ਕੁੜੀਆਂ ਨੂੰ “ਅਜ਼ਾਦੀ” ਦਾ ਫੋਕਾ ਦਾਅਵਾ ਕਰਕੇ ਭਰਮਾ ਲਿਆ ਜਾਂਦਾ ਹੈ। ਪਰ ਇਸ ਅਖੌਤੀ ਆਜ਼ਾਦੀ ਦਾ ਫਾਇਦਾ ਕੀ, ਜਦ ਤੁਸੀਂ ਇਸ ਮੁਲਕ ਅੰਦਰ ਈ ਕਿਸੇ ਗੁਲਾਮ ਦੀ ਤਰ੍ਹਾਂ ਰਹਿੰਦੀਆਂ ਓ ? ਸਿੱਖਾਂ ਦੀਆਂ ਕੁੜੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਦੀ “ਅਜ਼ਾਦੀ” ਸਿੱਖੀ ਸਿਧਾਂਤਾਂ ਤੇ ਸਿੱਖੀ ਰਹਿਤ ਦੇ ਰਾਹ ਉਪਰ ਚੱਲਕੇ ਆਉਣੀ ਹੈ, ਨਾ ਕੇ ਕਿਸੀ ਨੰਗ ਧੜੰਗੀ ਨਾਰੀਵਾਦੀ ਲਹਿਰ ਦਾ ਹਿੱਸਾ ਬਣਕੇ । ਖਾੜਕੂਵਾਦ ਦੌਰਾਨ, ਓਹ ਖਾੜਕੂ ਸਿੰਘ ਹੀ ਸਨ ਜਿਨ੍ਹਾਂ ਨੇ ਗੋਵਿੰਦ ਰਾਮ ਵਰਗੇ ਬੁੱਚੜ-ਬਲਤਕਾਰੀ ਨੂੰ ਬੰਬ ਨਾਲ ਫੁੰਡਿਆ, ਕਿਸੇ ਨਾਰੀਵਾਦੀ ਨੇ ਨਹੀਂ । ਨਾਰੀਵਾਦੀਆਂ ਨੇ ਤੁਹਾਨੂੰ ਨੰਗੇਜ਼, ਲੱਚਰਤਾ ਤੇ ਸਿੱਗਟ ਦਾ ਧੂੰਆਂ ਦਿੱਤਾ ਹੈ ਬਸ, ਪਰ ਸਿੱਖੀ ਦੇ ਰਾਹ ਤੇ ਚੱਲਣ ਵਾਲੇ ਖਾੜਕੂ ਸਿੰਘਾਂ ਸਿੰਘਣੀਆਂ ਨੇ ਤੁਹਾਨੂੰ ਚੇਤੇ ਕਰਾਇਆ ਕੇ ਤੁਸੀਂ ਕਿਸ ਪਿਤਾ ਦੀਆਂ ਜਾਈਆਂ ਓ । ਫੈਸਲਾ ਤੁਸੀ ਕਰੋ ਕੇ ਬੀਬੀ ਅਮਨਦੀਪ ਕੌਰ, ਬੀਬੀ ਬਿਮਲ ਕੌਰ ਖਾਲਸਾ ਦੇ ਰਾਹ ਤੇ ਚਲਕੇ ਇਸ ਹਿੰਦੂਵਾਦੀ ਸਟੇਟ ਨੂੰ ਟੱਕਰ ਦੇਣੀ ਹੈ (ਆਪਣਾ ਰਾਜ ਲੈਣ ਵਾਸਤੇ) ਜਾਂ ਕਿਸੀ ਨਾਰੀਵਾਦੀ ਅੰਮ੍ਰਿਤਾ ਪ੍ਰੀਤਮ ਵਾਂਗ ਹਿੰਦੂ ਸਟੇਟ ਮਸ਼ੀਨਰੀ ਦਾ ਪੁਰਜਾ ਬਣਨਾ ਹੈ ।
ਇੰਦਰਵੀਰ ਸਿੰਘ
Average Rating