ਰੂਸ ਨੇ ਚਲ ਰਹੇ ਯੁੱਧ ਦਰਮਿਆਨ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼ ਕੀਤੀ ਹੈ। ਰੂਸ ਦੇ ਉਪ ਪ੍ਰਧਾਨ ਮੰਤਰੀ ਐਲਗਜੈਂਡਰ ਨੋਵਾਕ ਨੇ ਭਾਰਤੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਫੋਨ ਤੇ ਸਸਤੇ ਤੇਲ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਨੋਵਾਕ ਨੇ ਇਛਾ ਜ਼ਾਹਰ ਕੀਤੀ ਕਿ ਭਾਰਤ ਰੂਸ ਦੇ ਪੈਟਰੋਲੀਅਮ ਸੈਕਟਰ ਚ ਆਪਣਾ ਨਿਵੇਸ਼ ਵਧਾਵੇ।
ਜ਼ਿਕਰਯੋਗ ਹੈ ਕਿ ਚਲ ਰਹੇ ਰੂਸ-ਯੂਕਰੇਨ ਯੁੱਧ ਕਾਰਣ ਅਮਰੀਕਾ ਸਮੇਤ ਕਈ ਮੁਲਕਾਂ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ ਤਾਂ ਜੋ ਰੂਸ ਦੀ ਆਰਥਿਕਤਾ ਤੇ ਸੱਟ ਮਾਰੀ ਜਾ ਸਕੇ। ਰੂਸੀ ਤੇਲ ਤੇ ਲੱਗੀਆਂ ਪਾਬੰਦੀਆਂ ਕਾਰਣ ਕੌਮਾਂਤਰੀ ਬਜਾਰ ਚ ਤੇਲ ਦੀ ਕੀਮਤ 140 ਡਾਲਰ ਪ੍ਰਤੀ ਬੈਰਲ ਨੂੰ ਛੋਹ ਗਈ ਸੀ ਜੋ ਅਜੇ ਵੀ ਸੌ ਤੋਂ ਪਾਰ ਹੈ। ਅਜਿਹੇ ਹਲਾਤਾਂ ਚ ਵਿਦੇਸ਼ੀ ਤੇਲ ‘ਤੇ ਨਿਰਭਰ ਭਾਰਤ ਲਈ ਇਹ ਚੰਗਾ ਮੌਕਾ ਹੈ ਪਰ ਪੱਛਮੀ ਮੁਲਕਾਂ ਦੇ ਦਬਾਅ ਕਾਰਣ ਭਾਰਤ ਇਸ ਮੌਕੇ ਤੋਂ ਕੰਨੀ ਕਤਰਾ ਸਕਦਾ ਹੈ। ਫਿਲਹਾਲ ਭਾਰਤ ਰੂਸ ਕੋਲੋਂ 1 ਬਿਲੀਅਨ ਡਾਲਰ ਕੀਮਤ ਦੇ ਪੈਟਰੋਲੀਅਮ ਪਦਾਰਥ ਦਰਾਮਦ ਕਰਦਾ ਹੈ।
ਪੱਛਮੀ ਮੁਲਕਾਂ ਦੀਆਂ ਪਾਬੰਦੀਆਂ ਕਾਰਣ ਰੂਸ ਕੋਲ ਤੇਲ ਦੀ ਭਰਮਾਰ ਹੋ ਗਈ ਹੈ।
ਜੁਝਾਰ ਸਿੰਘ
Average Rating