0
0
ਅੱਜ ਦੇ ਦਿਨ ਮਹਾਨ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਵਲੋਂ ਤਿਆਰ ਕੀਤੇ ਦਸਤਾਵੇਜ਼ਾਂ ਦੇ ਅਧਾਰ ‘ਤੇ ਸਿੱਖਾਂ ਨੇ ਭਾਰਤੀ ਸਟੇਟ ਖਿਲਾਫ਼ ਸ਼ਾਨਾਮੱਤਾ ਸੰਘਰਸ਼ ਲੜਿਆ। ਇਹ ਸਿਰਦਾਰ ਸਾਹਿਬ ਹੀ ਸਨ ਜਿੰਨ੍ਹਾਂ ਨੇ ‘ਸਿੱਖ ਹੋਮਲੈਂਡ’ ਦੀ ਗੱਲ ਤੋਰੀ। ਵੱਡੇ ਸਰਕਾਰੀ ਅਹੁਦੇ ਨੂੰ ਲੱਤ ਮਾਰਨ ਵਾਲੇ ਸਿਰਦਾਰ ਨੇ ਅਨੰਦਪੁਰ ਸਾਹਿਬ ਦੇ ਮਤੇ ਸਮੇਤ ਕਈ ਮਹੱਤਵਪੂਰਨ ਦਸਤਾਵੇਜ਼ ਲਿਖੇ। ਉਹਨਾਂ ਦੀ 6 ਸਤੰਬਰ 1966 ਦੀ ਸੰਸਦ ਸਪੀਚ ਨੂੰ ਸਿੱਖ ਸੰਘਰਸ਼ ਦੀ ਨੀਂਹ ਸਮਝਿਆ ਜਾਂਦਾ ਹੈ ਜਿਥੇ ਉਹਨਾਂ ਨੇ ਸ਼ਬਦਾਂ ਦੇ ਬਾਣ ਛੱਡ ਹੁਕਮਰਾਨਾਂ ਨੂੰ ਲਾਜਵਾਬ ਕਰ ਦਿੱਤਾ ਅਤੇ ਸਿੱਖਾਂ ਨਾਲ ਕੀਤੇ ਧੋਖੇ ਲਈ ਲਾਹਨਤਾਂ ਪਾਈਆਂ। ਉਹ Sikhism ਦੇ ਕੌਮੀ ਪ੍ਰੋਫੈਸਰ ਰਹੇ।
ਅੱਜ ਦੇ ਦਿਨ ਨੂੰ ਸਿੱਖ ‘ਅਜਾਦੀ ਸੰਕਲਪ ਦਿਹਾੜੇ’ ਵਜੋਂ ਵੀ ਮਨਾਉਂਦੇ ਹਨ।
Average Rating