Sikh Perspective ਸਿੱਖ ਨਜ਼ਰੀਆ
ਇੰਗਲੈਂਡ ਚ ਨੌਰਥ ਵੇਲਜ਼ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਸਾਹਮਣੇ ਆਇਆ। ਵਾਪਰੀ ਘਟਨਾ ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਪ੍ਰਭਜੋਤ ਸਿੰਘ ਟੀਰ ਪ੍ਰਿੰਸ ਫਨਫੇਅਰ ਤੇ ਆਪਣੇ ਪਰਿਵਾਰ ਨਾਲ ਗਿਆ ਸੀ ਜਿਥੇ ਪੁਲਸ ਨੇ ਉਸਦੀ ਸ੍ਰੀ ਸਾਹਿਬ ਨੂੰ ਚਾਕੂਨੁਮਾ ਚੀਜ਼ ਕਹਿ ਕੇ ਹੱਥ ਕੜੀ ਲਾ ਦਿੱਤੀ। ਲੰਮੀ ਬਹਿਸ ਤੋਂ ਬਾਅਦ ਪੁਲਸ ਨੇ ਸਿੰਘ ਨੂੰ ਛੱਡ ਦਿੱਤਾ ਪਰ ਨਾਲ ਹੀ ਨਜ਼ਰਬੰਦੀ ਦੀ ਰਸੀਦ ਵੀ ਕੱਟ ਕੇ ਦੇ ਦਿੱਤੀ। ਫਨਫੇਅਰ ਦੇ ਪ੍ਰਬੰਧਕਾਂ ਨੇ ਮੁਆਫੀ ਮੰਗਦਿਆਂ ਪੀੜਤ ਪਰਿਵਾਰ ਨੂੰ ਕਿਰਾਇਆ ਮੋੜ ਦਿੱਤਾ ਪਰ ਬੜੀ ਬੇਸ਼ਰਮੀ ਨਾਲ ਅੱਗੇ ਤੋਂ ਕਿਸੇ ਅੰਮ੍ਰਿਤਧਾਰੀ ਨੂੰ ਐਂਟਰੀ ਨਾ ਦੇਣ ਦੀ ਗੱਲ ਵੀ ਕਹੀ।
ਮਨੁੱਖੀ ਅਧਿਕਾਰਾਂ ਦੇ ਝੰਡਾ ਬਰਦਾਰ ਅਖਵਾਉਂਦੇ ਪੱਛਮੀ ਮੁਲਕਾਂ ਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਕਈ ਭੁਲੇਖੇ ਦੂਰ ਕਰਦਾ ਹੈ।

ਇੰਗਲੈਂਡ: ਕਿਰਪਾਨਧਾਰੀ ਸਿੱਖ ਨੂੰ ਫਨਫੇਅਰ ਚੋਂ ਕੱਢ ਕੇ ਪੁਲਸ ਨੇ ਹੱਥਕੜੀ ਲਾਈ

Average Rating