Breaking News

ਸਰੀ ‘ਚ ਨਸਲਵਾਦ ਖ਼ਿਲਾਫ਼ ਰੈਲੀ, ਪੰਜਾਬਣਾਂ ਨੂੰ ਮੰਦਾ ਬੋਲਣ ਵਾਲੀ ਗੋਰੀ ਨੇ ਮੁਆਫ਼ੀ ਮੰਗੀ

0 0

Sikh Perspective ਸਿੱਖ ਨਜ਼ਰੀਆ
ਕਨੇਡਾ ਦੇ ਸ਼ਹਿਰ ਸਰੀ ਵਿਚ ਐਸਪਨ ਪਾਰਕ ਵਿਖੇ ਨਸਲਵਾਦ ਖ਼ਿਲਾਫ਼ ਰੈਲੀ ਕੀਤੀ ਗਈ। ਬੀਤੇ ਦਿਨੀਂ ਇਸ ਪਾਰਕ ਵਿਚ ਕੁਝ ਪੰਜਾਬਣ ਬੀਬੀਆਂ ਬੈਠੀਆਂ ਸਨ ਤਾਂ ਨੇੜਿਓਂ ਲੰਘ ਰਹੀ ਗੋਰੀ ਨੇ ਉਹਨਾਂ ਨੂੰ ਨਸਲੀ ਗਾਲ੍ਹਾਂ ਕੱਢੀਆਂ। ਇਸ ਘਟਨਾ ਦੇ ਖ਼ਿਲਾਫ਼ ਪੰਜਾਬੀਆਂ ਵਿਚ ਭਾਰੀ ਰੋਹ ਸੀ।
ਇਸ ਰੋਹ ਦੇ ਪ੍ਰਗਟਾਵੇ ਲਈ ਐਸਪਨ ਪਾਰਕ ਵਿਚ ਰੈਲੀ ਦਾ ਸੱਦਾ ਦਿੱਤਾ ਗਿਆ ਜਿਸ ਨੂੰ ਚੁਫੇਰਿਓਂ ਭਰਵਾਂ ਹੁੰਗਾਰਾ ਮਿਲਿਆ।
ਇਸ ਰੈਲੀ ਵਿਚ ਸੰਸਦ ਮੈਂਬਰ ਸੁੱਖ ਧਾਲੀਵਾਲ, ਰਣਜੀਪ ਸਿੰਘ ਸਰਾਏ, ਬ੍ਰਿਟਿਸ਼ ਕੋਲੰਬੀਆ ਤੋਂ ਮੰਤਰੀ ਹੈਰੀ ਬੈਂਸ, ਜਿੰਮੀ ਸਿਮਜ਼, ਕਨੇਡਾ ਦੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਬਲਤੇਜ ਸਿੰਘ ਸਣੇ ਕਈ ਸਖਸ਼ੀਅਤਾਂ ਸ਼ਾਮਲ ਹੋਈਆਂ। ਇਸ ਰੈਲੀ ਵਿਚ ਪੰਜਾਬੀਆਂ ਦੇ ਨਾਲ ਬ੍ਰਿਟਿਸ਼ ਤੇ ਚੀਨੀ ਮੂਲ ਦੇ ਲੋਕ ਵੀ ਸ਼ਾਮਲ ਹੋਏ।
ਚੁਫੇਰਿਓਂ ਨਿੰਦਾ ਹੁੰਦੀ ਦੇਖ ਦੋਸ਼ੀ ਗੋਰੀ ਨੇ ਆਪਣੇ ਪਤੀ ਨਾਲ ਪੁਲਸ ਰਾਹੀਂ ਪੰਜਾਬੀ ਬੀਬੀਆਂ ਪਾਸੋਂ ਮਾਫ਼ੀ ਮੰਗ ਲਈ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply