Breaking News

ਤਾਨਾਸ਼ਾਹੀ ਰਵੱਈਆ ਛੱਡ, ਵਿਦਿਆਰਥੀਆਂ ਦੀਆਂ ਮੰਗਾਂ ‘ਤੇ ਅਮਲ ਕਰੇ ਯੂਨੀਵਰਸਿਟੀ ਪ੍ਰਸ਼ਾਸ਼ਨ – ਦਲ ਖਾਲਸਾ

0 0

ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਦਲ ਖ਼ਾਲਸਾ ਨਾਲ ਸਬੰਧਤ ਨੌਜਵਾਨ ਜਥੇਬੰਦੀ ਸਿੱਖ ਯੂਥ ਆਫ ਪੰਜਾਬ ਨੇ ਸਖਤ ਨੋਟਿਸ ਲਿਆ ਹੈ। ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ ਨੇ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਲਾਇਬ੍ਰੇਰੀ ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਸਤਿਕਾਰ ਬਹਾਲੀ, ਪੰਜਾਬੀ ਯੂਨੀਵਰਸਿਟੀ ਦੇ ਮੁਕਾਬਲੇ ਕਈ ਗੁਣਾ ਵੱਧ ਫੀਸਾਂ ਅਤੇ ਭਾਰੀ ਜੁਰਮਾਨੇ ਵਿਰੁੱਧ ਅਤੇ ਰਿਸਰਚ ਸਕਾਲਰਾਂ ਦੇ ਮਸਲਿਆਂ ਸਮੇਤ ਵਿਦਿਆਰਥੀਆਂ ਨਾਲ ਸੰਬੰਧਤ 10 ਸਮਲੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਸਾਹਮਣੇ ਲਿਆਂਦੇ ਸਨ ਜਿਸ ਉੱਤੇ ਯੂਨੀਵਰਸਿਟੀ ਵੱਲੋਂ ਲੱਗਭੱਗ ਨਾਂਹ ਪੱਖੀ ਰਵੱਈਆ ਵਿਖਾਉਣ ਕਾਰਨ ਵਿਦਿਆਰਥੀਆਂ ਨੂੰ ਸੰਘਰਸ਼ ਵਿਢਣਾ ਪਿਆ ਹੈ।

ਉੱਪ-ਕੁਲਪਤੀ ਨੂੰ ਮਿਲਣ ਪਹੁੰਚੇ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਕੀਤੇ ਦੁਰਵਿਹਾਰ ਨੂੰ ਨਾ ਬਰਦਾਸ਼ਤ ਕਰਨ ਯੋਗ ਦੱਸਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਪਣਾ ਅੜੀਅਲ ਰਵੱਈਆ ਛੱਡ ਵਿਦਿਆਰਥੀਆਂ ਨਾਲ ਨਰਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਜੇਕਰ ਅਜਿਹਾ ਨਹੀਂ ਕਰਦੇ ਤਾਂ ਆਉਣ ਵਾਲਾ ਜੋ ਵੀ ਸੰਘਰਸ਼ ਵਿਦਿਆਰਥੀ ਜਥੇਬੰਦੀਆਂ ਵੱਢਣੀਆਂ ਉਹ ਉਸ ਵਿਚ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਗੇ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਬਣਦੇ ਹੱਕ ਦੇਣ ਦੀ ਥਾਂ ਟੇਢੇ ਤਰੀਕੇ ਨਾਲ ਚੁੱਪ ਕਰਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸ਼ਾਨ ਨੂੰ ਸਾਫ ਕਰ ਦੇਣੇ ਚਾਹੁੰਦੇ ਹਾਂ ਕਿ ਅਸੀਂ ਹੱਕਾਂ ਲਈ ਲੜਦੇ ਵਿਦਿਆਰਥੀਆਂ ਦੇ ਨਾਲ ਹਾਂ ਤੇ ਜੇਕਰ ਸੰਘਰਸ਼ ਲੜ ਰਹੇ ਵਿਦਿਆਰਥੀਆਂ ਦਾ ਕੋਈ ਨੁਕਸਾਨ ਯੂਨੀਵਰਸਿਟੀ ਕਰਦੀ ਹੈ ਇਸ ਦੇ ਜਿੰਮੇਵਾਰ ਵੀ.ਸੀ, ਡੀਨ ਤੇ ਰਜਿਸਟਰਾਰ ਹੋਣਗੇ।

ਉਨ੍ਹਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਚਲਦੀ ਯੂਨੀ ਚ ਹੁਣ ਹੋਰ ਧੱਕੇਸ਼ਾਹੀ ਨਹੀ ਚੱਲੇਗੀ। ਉਨ੍ਹਾਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹੱਲਾਸ਼ੇਰੀ ਵਧਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਅੰਦਰ ਚਿਰਾਂ ਤੋਂ ਬੰਦ ਪਈ ਵਿਦਿਆਰਥੀ ਰਾਜਨੀਤੀ ਨੂੰ ਮੁੜ ਸੁਰਜੀਤ ਕਰਨਾ ਪਵੇਗਾ ਤਾਂ ਜੋ ਸਮੇਂ-ਸਮੇਂ ‘ਤੇ ਲੋੜ ਪੈਣ ਮੌਕੇ ਵਿਦਿਆਰਥੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply