0
0
ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਨਵੇਂ ਨਿਯਮਾਂ ਦਾ ਬਹਾਨਾ ਬਣਾ ਕੇ UIET (ਇੰਜੀਨੀਅਰਿੰਗ) ਤੇ UICET (ਕੈਮੀਕਲ ਇੰਜੀਨੀਅਰਿੰਗ) ਕੋਰਸਾਂ ਚ ਪੇਂਡੂ ਤੇ ਸਰਹੱਦੀ ਖੇਤਰ ਲਈ ਰਾਖਵਾਂ ਕੋਟਾ ਖਤਮ ਕਰ ਦਿੱਤਾ ਹੈ।
ਪੰਜਾਬ ਯੂਨੀਵਰਸਿਟੀ ਵਲੋਂ ਪੇਂਡੂ ਤੇ ਸਰਹੱਦੀ ਇਲਾਕਿਆਂ ਨੂੰ ਕੁਝ ਛੋਟ ਦੇਣ ਕਾਰਣ ਪੰਜਾਬ ਦੇ ਇਹਨਾਂ ਖੇਤਰਾਂ ਦੇ ਨੌਜਵਾਨਾਂ ਨੂੰ ਯੂਨੀਵਰਸਿਟੀ ਵਿੱਚ ਕੁਝ ਅਸਾਨੀ ਨਾਲ ਦਾਖਲਾ ਮਿਲ ਜਾਂਦਾ ਸੀ। ਇਸ ਫੈਸਲੇ ਨਾਲ ਯੂਨੀਵਰਸਿਟੀ ਵਿਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਤੇ ਮਾਰੂ ਅਸਰ ਪਵੇਗਾ। ਇਹਨਾਂ ਦੋ ਕੋਰਸਾਂ ਚ ਇਸ ਫੈਸਲੇ ਨਾਲ 60 ਤੋਂ ਵੱਧ ਸੀਟਾਂ ਦੀ ਕਟੌਤੀ ਹੋਵੇਗੀ। ਜਿਕਰਯੋਗ ਹੈ ਕਿ ਉਪਰੋਕਤ ਕੋਰਸਾਂ ਵਿਚ ਪਹਿਲਾਂ ਹੀ ਗੈਰ ਪੰਜਾਬੀਆਂ ਦੀ ਭਰਮਾਰ ਹੈ। ਪੰਜਾਬ ਦੇ ਵਿਦਿਆਰਥੀਆਂ ਚ ਇਸ ਫੈਸਲੇ ਖਿਲਾਫ ਭਾਰੀ ਰੋਹ ਹੈ।
ਇਸਦੇ ਨਾਲ ਹੀ ‘ਇਕਲੌਤੀ ਬੱਚੀ’ ਤੇ ਕੈਂਸਰ-ਥਲੀਸੀਮਿਆ ਪੀੜਤ ਕੋਟਾ ਵੀ ਖਤਮ ਕਰ ਦਿੱਤਾ ਗਿਆ ਹੈ।
Average Rating