ਜਿਉਂ ਜਿਉਂ ਜੁਲਮ ਅਤੇ ਉਸਦਾ ਦਹਿਲ ਵੱਧਦਾ ਏ , ਤਿਉਂ ਤਿਉਂ ਜਾਲਮ ਦੀ ਆਤਮਾ ਵੀ ਕਮਜੋਰ ਹੁੰਦੀ ਏ। ਪਰ ਇਸਨੂੰ ਦੇਖਣ ਲਈ ਆਤਮਕ ਬਲ ਚਾਹੀਦਾ ਏ। ਗੁਰੂ ਦੇ ਵਰੋਸਾਏ ਅਤੇ ਗੁਰੂ ਜੀ ਦੇ ਬਖਸ਼ੇ ਅਮਲਾਂ ਦੇ ਮੱਦੇਨਜਰ ਜੀਵਨ ਜਿਊਣ ਦਾ ਚਾਅ ਅਤੇ ਖੇੜੇ ਦੀ ਅਧਿਆਤਮਿਕਤਾ ਨਾਲ ਜੋ ਸ਼ਰਸ਼ਾਰ ਹੁੰਦੇ ਨੇ ਉਹੀ ਕੋਮ ਲਈ ਨਵੇਂ ਸ਼ਾਹ ਮਾਰਗ ਸਿਰਜਕੇ ਕੌਮੀ ਹਯਾਤੀ ਨੂੰ ਹਸ਼ਰ ਤੱਕ ਅਮਰ ਕਰ ਦੇਣ ਦੀ ਸਮਰੱਥਾ ਰੱਖਦੇ ਹੁੰਦੇ ਨੇ।
ਇਹੋ ਖਾਲਸੇ ਦੀ ਵਿਡੰਬਨਾਂ ਭਰੀ ਅਲੋਕਾਰੀ ਅਤੇ ਨਿਵੇਕਲੀ ਪੰਥਕ ਥਾਂ ਏ। ਜਿਸਦੀ ਤਲਵਾਰ ਦੇ ਨਿਰਮਲ ਭਉੁ ਨੇ ਸਦੀਆਂ ਪੁਰਾਣੀ ਗੁਲਾਮੀ ਦੇ ਸੰਗਲ਼ ਕੱਟੇ ਅਤੇ ਦੁਸ਼ਟ ਹਾਕਮਾਂ ਅਤੇ ਉਨਾਂ ਦੇ ਨਿੱਕੇ ਕਰਿੰਦਿਆਂ ਦੇ ਹਮੇਸ਼ਾਂ ਲਈ ਖੰਭ ਵੱਢ ਦਿੱਤੇ। ਸਾਡੇ ਖਾਲਸੇ ਪੰਥ ਦਾ ਦੁਸ਼ਮਣ ਕਿਸੇ ਵੀ ਜਮਾਨੇ ਦਾ ਹੋਵੇ, ਸੁਭਾਅ ਦਾ ਹੋਵੇ, ਜਾਤ ਦਾ ਹੋਵੇ, ਕਿਸੇ ਵੀ ਪਹਿਰਾਵੇ ਜਾਂ ਦੇਸ ਦਾ ਹੋਵੇ, ਜਿੰਨੀ ਮਰਜੀ ਵੱਡੀ ਸਲਤਨਤ ਅਤੇ ਫੌਜੀ ਤਾਕਤ ਦੇ ਕਾਲ਼ ਭੈਅ ਵਾਲ਼ੇ ਡਰਾਉਣੇ ਅਤੇ ਦਹਿਲ ਪਾਉਣ ਵਾਲ਼ੇ ਹਥਿਆਰਾਂ ਦੇ ਜਲੌਅ ਤਾਣੀ ਖੌਰੂ ਪਾਉਂਦੇ ਜਾਂ ਅਸਮਾਨਾਂ ਦੀ ਹਿੱਕ ਚੀਰਵੀਆਂ ਮਿਜਾਇਲਾਂ ਅਤੇ ਜਹਾਜਾਂ ਦੇ ਆਟੋਮੈਟਿਕ ਅਤੇ ਆਟੋ-ਨਿਸ਼ਾਨੇ ਵਾਲ਼ੇ ਅਗਨੀ ਸ਼ਸ਼ਤਰਾਂ ਦੇ ਅੰਬਾਰ ਕਿਉਂ ਨਾਂ ਲਾਕੇ ਬੈਠਾ ਹੋਵੇ। ਪਰ ਜਦ ਖਾਲਸੇ ਦੀਆਂ ਤੇਗਾਂ ਕੁਫਰ ਦੀ ਧੌਣ ਉੱਤੇ ਪ੍ਰਮਾਤਮਾ ਦੇ ਨਿਰਮਲ ਭਉ ਵਿੱਚ ਰੰਗੀਆਂ ਵਰ੍ਹਦੀਆਂ ਹਨ ਤਾਂ ਇਤਿਹਾਸ ਗਵਾਹ ਏ ਕਿ ਵਿਨਾਸ਼ਕਾਰੀ ਤਾਕਤਾਂ ਦੇ ਹਜੂਮ ਵਾਅਣਾਂ ਵਿੱਚ ਦੀ ਦੌੜਦੇ ਹੋਏ ਜਾਨ ਬਚਾ ਭੱਜਦੇ ਰਹੇ ਅਤੇ ਖਾਲਸਾ ਭੱਜੇ ਜਾਂਦੇ ਨੂੰ ਬਖਸ਼ਦਾ ਰਿਹਾ।
ਖਾਲਸੇ ਦੀ ਪਹਿਲੀ ਸੱਤ੍ਹਾ ਉਸਦੇ ਗੁਰੂ ਚਰਨਾਂ ਵਿੱਚ ਜੁੜੀ ਲਿਵ ਏ, ਜਿਸਦੇ ਵਜਦ ਦੀ ਗੰਮਤਾ ਦਾ ਸਰੋਕਾਰ ਅਕਾਲ ਪੁਰਖ ਸਾਹਿਬ ਦੀ ਬਖਸ਼ਿਸ਼ ਦੇ ਆਪ ਮੁਹਾਰੇ ਆਪਣੇ ਪਿਆਰਿਆਂ ਅਤੇ ਦੁਲਾਰਿਆਂ ਉੱਤੇ ਹੁੰਦੀ ਬੇਪਨਾਹ ਤਰਸ ਭਰੀ ਰਹਿਮਤ ਏ। ਜਿਸਦੇ ਸਹਾਰੇ ਖਾਲਸੇ ਨੇ ਨਾ ਈਨ ਮੰਨੀ, ਨਾ ਭੈਅ, ਨਾ ਲਾਲਚ ਸਗੋਂ ਇਸ ਰਹਿਮਤ ਸਦਕਾ ਤੇਗਾਂ ਨੂੰ ਚਮਕਾਇਆ ਅਤੇ ਰਾਜ ਸਥਾਪਤ ਕੀਤੇ ਅਤੇ ਲੋਕਾਂ ਲਈ ਨਿਰਮਾਣਕਾਰੀ ਅਤੇ ਕਲਿਆਣਕਾਰੀ ਵਿਧਾਨ ਸਿਰਜੇ ਅਤੇ ਅਮਲ ਵਿੱਚ ਲਿਆਂਦੇ। ਜਿਸਦਾ ਪ੍ਰਭਾਵ ਅੱਜ ਵੀ ਸੰਸਾਰ ਕਬੂਲਦਾ ਹੈ।
ਪਰ ਆਹ ਵਰਤਮਾਨ ਅੱਜ ਦਾ ਮੌਜੂਦਾ ਕਿਸਾਨੀ ਸੰਘਰਸ਼ ਕਿਉਂ ਪਤਲਾ, ਕੰਮਜੋਰ, ਨਿਰਬਲ ਅਤੇ ਮਾਸੂਮ ਜਿਹਾ ਬਣ ਗਿਆ ਏ ?
ਕਿਉਂਕਿ ਇਸਦੀ ਵਾਗਡੋਰ ਖਾਲਸੇ ਹੱਥ ਨਹੀਂ ਸਗੋਂ ਉਨਾਂ ਲਾਲਚੀਆਂ, ਸਵਾਰਥੀਆਂ ਅਤੇ ਗੁਰੂ ਤੋਂ ਬੇਮੁੱਖ ਹੋਈਆਂ ਹਰੀਆਂ ਪੱਗਾਂ ਦੀ ਕਾਮਰੇਡੀ ਪਿਊਂਦ ਹੱਥ ਹੈ। ਜਿੰਨਾਂ ਦੇ ਸਿਰਾਂ ਵਿੱਚ ਦਿਮਾਗ ਤਾਂ ਹੈ ਪਰ ਗੁਰੂ ਦਾ ਦਿੱਤਾ ਬਿਬੇਕ ਅਤੇ ਈਮਾਨ ਨਹੀਂ।
ਜਿਹੜਾ ਕਾਰਲ ਮਾਰਕਸ (Karl Marx ) ਮਈ 1818 ਨੂੰ ਜਰਮਨ ਵਿੱਚ ਜਨਮਿਆਂ ਅਤੇ 1883 ਵਿੱਚ ਕਾਲ ਵੱਸ ਹੋ ਗਿਆ। ਜਿਹੜੇ ਸਮਾਜਵਾਦ ਅਤੇ ਹਥਿਆਰਬੰਦ ਸੰਗਰਾਮ ਦੀ ਗੱਲ ਕਾਮਰੇਡਾਂ ਦੇ ਗੋਰੇ ਪਿਉ , ਮਾਰਕਸ ਨੇ ਕੀਤੀ ਉਸਦੇ ਜੰਮਣ ਤੋਂ 90 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਥਿਆਰਬੰਦ ਘੋਲ਼ ਗੁਰੁ ਗੋਬਿੰਦ ਸਿੰਘ ਮਹਾਰਾਜ ਕੋਲੋਂ ਪੰਜ ਤੀਰਾਂ ਅਤੇ ਪੰਜ ਪਿਆਰਿਆਂ ਦੀ ਬਖਸ਼ਿਸ਼ ਲੈਕੇ ਬੇਜਮੀਨੇ ਕਿਰਤੀਆਂ ਨੂੰ ਜਮੀਨਾਂ ਵੰਡਕੇ, ਸਮਾਜਵਾਦ ਦੀ ਸਥਾਪਨਾ ਕਰਕੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਿਆ। ਫਿਰ ਇਨਾਂ ਦੇ ਮਾਰਕਸਵਾਦ ਵਿੱਚ ਗੁਰੁ ਫਲਸਫੇ ਨਾਲੋਂ ਵੱਖਰੀ ਜਾਂ ਵੱਧ ਕਿਹੜੀ ਗੱਲ ਸੀ? ਕੋਈ ਵੀ ਨਹੀ – ਜੀਰੋ।
ਜਿਹਨਾਂ ਲੋਕਾਂ ਨੂੰ ਅਨੰਦਪੁਰ ਸਾਹਿਬ ਵਿੱਚੋਂ ਉੱਠੇ ਇਨਕਲਾਬ ਅਤੇ ਸਮਾਜਵਾਦ ਅਤੇ ਗੁਲਾਮੀ ਵਿਰੁੱਧ ਉੱਠੇ ਸੰਗਰਾਮ ਅਤੇ ਸ਼ਹਾਦਤਾਂ ਅਤੇ ਸ਼ਸ਼ਤਰਾਂ ਦੀ ਭਾਸ਼ਾ ਸਮਝ ਨਾ ਆਈ, ਭਲਾ ਉਨਾਂ ਨੂੰ 5500 ਕਿਲੋਮੀਟਰ ਦੂਰ ਜਰਮਨ ‘ਚ ਉੱਠੇ ਇਨਕਲਾਬ ਦਾ ਧੂੰਆਂ ਕਿਹੜੀ ਦੂਰਬੀਨ ਨਾਲ ਦਿੱਸਿਆ? ਗੱਲ ਤਾਂ ਵੈਸੇ ਹਾਸੇ ਵਾਲ਼ੀ ਏ। ਚਲੋ ਘੱਟੋ ਘੱਟ ਮਾਰਕਸ ਵਾਲ਼ੇ ਫਾਰਮੂਲੇ – ਬੰਦੂਕ ਵਾਲਾ ਰਾਹ ਹੀ ਫੜ੍ਹ ਲਓ। ਭਗਤ ਸਿੰਘ ਗਲ਼ ਹਰ ਸਾਲ ਹਾਰ ਪਾਉਣ ਵਾਲਿਓ ! ਭਗਤ ਸਿੰਘ ਨੇ ਕਿਹੜਾ ਧਰਨਾਂ ਅਤੇ ਕਿੱਥੇ ਅਤੇ ਕਿੰਨਾ ਚਿਰ ਲਾਇਆ?
ਸੋ ਹੁਣ ਸਾਡੇ ਦਿੱਲੀ ਕਿਸਾਨ ਸ਼ੰਗਰਾਮ ਦੀ ਵਾਗਡੋਰ ਇਨਾਂ ਬੁੱਢਿਆਂ ਅਤੇ ਗੁਰੂ ਬੇਮੁੱਖ ਲੋਕਾਂ ਦੇ ਹੱਥ ਵਿੱਚ ਹੋਣ ਕਾਰਨ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਏ। ਜੋ ਗੁਰੂ ਦੇ ਨਾ ਬਣੇ, ਉਹ ਮਾਰਕਸ ਅਤੇ ਭਗਤ ਸਿੰਘ ਦੇ ਕਿਵੇਂ ਬਣਨਗੇ?
ਇਨਾਂ ਮਕਾਰਾਂ ਨੇ ਹੀ ਸੰਤ ਜਰਨੈਲ ਸਿੰਘ ਜੀ ਵਲੋਂ ਵਿੱਢੇ ਸ਼ਾਂਤਮਈ ਸੰਘਰਸ਼ ਤੋਂ ਬਾਦ ਹਥਿਆਰਬੰਦ ਘੋਲ਼ ਦਾ ਵਿਰੋਧ ਕੀਤਾ ਅਤੇ ਅੱਜ ਤੱਕ ਕਰ ਰਹੇ ਨੇ ਅਤੇ ਭਗਤ ਸਿੰਘ ਦੇ ਚਚੇਰੇ ਭਰਾ ਹੋਣ ਦਾ ਦੰਮ ਭਰਦੇ ਵੀ ਸ਼ਰਮ ਨਹੀਂ ਕਰਦੇ ਜਿਸਨੇ ਹਥਿਆਰ ਚੁੱਕਣ ਵੇਲੇ ਭੇਸ ਬਦਲਣ ਹਿੱਤ ਵਾਲ਼ ਕਟਵਾਏ ਅਤੇ ਫੜੇ ਜਾਣ ਉਪਰੰਤ ਦੁਬਾਰਾ ਕੇਸਾਧਾਰੀ ਬਣਕੇ ਭਾਈ ਰਣਧੀਰ ਸਿੰਘ ਵਰਗੇ ਨਾਮਰਸੀਏ ਅਜਾਦੀ ਘੁਲਾਟੀਏ ਕੋਲੋਂ ਅੰਮ੍ਰਿਤ ਛਕਣ ਦੀ ਅਭਿਲਾਖਾ ਪ੍ਰਗਟ ਕੀਤੀ ਜੋ ਪੂਰੀ ਨਾਂ ਹੋ ਸਕੀ ਅਤੇ ਇਹ ਅੱਜ ਤੱਕ ਆਪਣੀ ਬੇਗੈਰਤੀ ਅਤੇ ਬੇਈਮਾਨੀ ਉੱਤੇ ਫਖਰ ਮਹਿਸੂਸ ਕਰਦੇ ਹੋਏ ਝੁਠ ਬੋਲਣ ਲੱਗੇ ਸ਼ਰਮਾਉਂਦੇ ਤੱਕ ਨਹੀ, “ਅਖੇ ਭਗਤ ਸਿੰਘ ਕਾਮਰੇਡ ਸੀ।”
ਖਾਲਸੇ ਦੀ ਸਿਰਜਣਾ ਦਾ ਅਗੰਮੀ ਅਤੇ ਅਕਾਲਪੁਰਖ ਸਾਹਿਬ ਜੀ ਦੇ ਹੁਕਮ ਅੰਦਰ ਵਾਪਰਿਆ ਵਰਤਾਰਾ ਸਿਰਫ ਨਾਮ ਜਪਣ ਲਈ ਹੀ ਨਹੀਂ ਸਗੋਂ ਜੋ ਕਿਸੇ ਬੇਗਾਨੇ ਦੀ ਗੁਲਾਮੀਂ ਵਿਰੁੱਧ ਜਾਂ ਅਧੀਨਗੀ ਖਿਲਾਫ ਖੁੱਲਮ-ਖੁੱਲੀ ਵੰਗਾਰ ਏ, ਜਿਸਦੀ ਪਹਿਲਕਦਮੀ ਸ਼ਾਂਤਮਈ ਢੰਗ ਨਾਲ਼ ਕਰਦਿਆਂ ਕਰਦਿਆਂ ਜਦ ਦੁਸ਼ਮਣ ਸਾਡੇ ਉੱਤੇ ਗੱਡੀਆਂ ਚੜ੍ਹਾ, ਥੱਲੇ ਦੇਕੇ ਮਾਰਨ ‘ਤੇ ਉੱਤ੍ਹਰ ਆਵੇ ਤਾਂ ਫਿਰ ਤਲਵਾਰਾਂ ਦਾ ਪ੍ਰਦਰਸ਼ਣ ਕਰਕੇ ਦੁਸ਼ਮਣ ਦੀਆਂ ਨਾਸਾਂ ਭੰਨਣ ਅਤੇ ਸਿਰ ਉਤਾਰਨ ਦਾ ਹੁਕਮ ਏ, ਅਤੇ ਇਹ ਜਦ ਤੱਕ ਕਾਮਰੇਡ ਬਨਾਮ ਸਿੱਖੀ ਦੇ ਅੰਦਰੂਨੀ ਦੁਸ਼ਮਣ ਮੋਰਚੇ ਵਿੱਚ ਤੋਪਾਂ ਵਾਸਤੇ ਬਾਰੂਦ ਦੀ ਥਾਂ ਸਰੋਂ ਦੀਆਂ ਬੋਰੀਆਂ ਭਰੀ ਰੱਖਣਗੇ ਇਨਕਲਾਬ ਦਾ ਸੂਰਜ ਖਾਲਸੇ ਦੀ ਰਹਿਨੁਮਾਈ ਹੇਠ ਤਲਵਾਰਾਂ ਦੇ ਵਜਦਾਂ ਅਤੇ ਨਾਨਕ ਭਉ ਦੇ ਤਰਸ ਦਾ ਸੰਗਮ ਦਾ ਜਲਵਾ ਜਲਵਾਗਰ ਨਹੀਂ ਹੋ ਸਕਦਾ। ਹਾਲਾਂਕਿ ਮੈਂ ਇਨਾਂ ਕਾਮਰੇਡੀ ਬਜੁਰਗਾਂ ਦੇ ਖਿਲਾਫ ਨਹੀਂ ਪਰ ਆਪਣੇ ਮਰ ਰਹੇ ਭਰਾਵਾਂ ਦਾ ਮੁੱਲ ਵੱਟ ਲੈਣ ਦੇ ਹੱਕ ਵਿੱਚ ਵੀ ਨਹੀ, ਕਿਉਂਕਿ ਇਸ ਨਾਲ਼ ਸੰਘਰਸ਼ ਦੀ ਆਤਮਾ ਮਰ ਜਾਵੇਗੀ। ਨਾ ਮੈਂ ਹਥਿਆਰ ਚੁੱਕਣ ਲਈ ਪ੍ਰੇਰਨਾ ਦੇ ਰਹੀ ਆਂ ਪਰ ਕੋਈ ਠੋਸ ਪ੍ਰੋਗਰਾਮ ਤੋਂ ਬਗੈਰ ਆਪਣਿਆਂ ਦੀਆਂ ਲਾਸ਼ਾਂ ਗਿਣਨ ਵਿੱਚ ਵੀ ਮੈਂ ਭਰੋਸਾ ਨਹੀਂ ਕਰਦੀ।
ਆਓ ਇਨਾਂ ਪੈਸਾ ਬਟੋਰਨ ਵਾਲੇ ਦੁੱਧ ਪੀਣੇ ਮਜਨੂਆਂ ਦੇ ਕਾਰਨਾਮਿਆਂ ਦਾ ਲੇਖਾ ਜੋਖਾ ਕਰੀਏ ਅਤੇ ਇਸ ਸੰਘਰਸ਼ ਦੀ ਵਾਗਡੋਰ ਕਿਸੇ ਅਣਖੀਲੇ ਅਤੇ ਨਿਰਮਲ ਭਉ ਵਾਲ਼ੀ ਆਤਮਾ ਦੇ ਸਪੁਰਦ ਕਰਨ ਲਈ ਯਤਨਸ਼ੀਲ ਹੋਈਏ ।
ਨੋਟ : ਲਾਇਕ ਨਹੀਂ ਚਾਹੀਦੇ , ਕੁਮੈਂਟ ਕਰਕੇ ਆਪਣਾ ਵਿਚਾਰ ਦੇਣਾ ਜੀ, ਤਾਂਕਿ ਮੈਂ ਗਲਤ ਠੀਕ ਦਾ ਨਿਰਣਾ ਕਰ ਸਕਾਂ।
~ ਪ੍ਰਵੀਨ ਕੋਰ
Average Rating