0
0
ਅਮਰੀਕਾ ਦੀਆਂ ਅੱਠ ਹਥਿਆਰਬੰਦ ਵਰਦੀਧਾਰੀ ਫੋਰਸਾਂ ਚੋਂ ਇਕ ਮਰੀਨ ਕਾਰਪਸ ਨੇ ਆਪਣੇ ੨੪੬ ਸਾਲ ਦੇ ਇਤਿਹਾਸ ਚ ਪਹਿਲੀ ਵਾਰ ਕਿਸੇ ਜਵਾਨ ਨੂੰ ਧਾਰਮਿਕ ਪਛਾਣ ਨਾਲ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ। ਸਿੱਖ ਲੈਫਟੀਨੈਂਟ ਸੁਖਬੀਰ ਸਿੰਘ ਤੂਰ ਹੁਣ ਦਸਤਾਰ ਸਜਾ ਕੇ ਡਿਊਟੀ ਤੇ ਹਾਜ਼ਰ ਹੋਣਗੇ। ਲੰਮੇ ਸੰਘਰਸ਼ ਬਾਅਦ ਉਹਨਾਂ ਨੂੰ ਇਹ ਕਾਮਯਾਬੀ ਮਿਲੀ ਹੈ ਪਰ ਅਜੇ ਇਹ ਕਾਮਯਾਬੀ ਅਧੂਰੀ ਹੈ। ਨੇਵੀ ਦਾ ਹਿੱਸਾ ਮਰੀਨ ਕਾਰਪਸ ਨੇ ਸੁਖਬੀਰ ਸਿੰਘ ਨੂੰ ਅਜੇ ਜੰਗ ਸਮੇਂ ਦਸਤਾਰ ਸਜਾ ਕੇ ਹਾਜ਼ਰ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਸੁਖਬੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਧਰਮ ਦੇ ਨਾਲ ਨਾਲ ਡਿਊਟੀ ਨਿਭਾਉਣ ਲਈ ਸੰਘਰਸ਼ ਲੜੇ ਹਨ ਤੇ ਪੂਰੀ ਕਾਮਯਾਬੀ ਤੱਕ ਸੰਘਰਸ਼ ਜਾਰੀ ਰਹੇਗਾ। ਸਿੱਖ ਦੁਨੀਆ ਦੇ ਹਰ ਕੋਨੇ ਵਿਚ ਪਹੁੰਚੇ ਹਨ ਪਰ ਉਹ ਆਪਣੀ ਪਛਾਣ ਨਾਲ ਲੈ ਕੇ ਗਏ ਹਨ।
~ਸਿੱਖ ਨਜ਼ਰੀਆ
Average Rating