0
0
ਮਾਸਟਰ ਤਾਰਾ ਸਿੰਘ ਵਲੋਂ ਕਾਂਗਰਸ ਪ੍ਰਧਾਨ ਮੌਲਾਨਾ ਆਜ਼ਾਦ ਨੂੰ ਚਿੱਠੀ ਲਿਖ ਕੇ ਫ਼ੌਜ ਵਿਚ ਸਿੱਖਾਂ ਦੀ ਗਿਣਤੀ ਦੇ ਵਾਧੇ ਬਾਰੇ ਗੱਲ ਕੀਤੀ। ਗਾਂਧੀ ਨੇ ਇਸ ਗੱਲ ਤੋਂ ਸੜ ਭੁੱਜ ਕੇ ਚਿੱਠੀ ਦੇ ਜਵਾਬ ਚ ਲਿਖਿਆ: “You have nothing in common with Congress…… you believe in the rule of sword, the Congress does not….” ਭਾਵ ਤੁਸੀਂ ਤਲਵਾਰ ਦੇ ਜ਼ੋਰ ਤੇ ਰਾਜ ਕਰਨ ਦੀ ਸੋਚ ਰੱਖਦੇ ਹੋ ਪਰ ਕਾਂਗਰਸ ਨਹੀਂ, ਇਸ ਲਈ ਸਾਡੀ ਤੁਹਾਡੇ ਨਾਲ ਕੋਈ ਸਾਂਝ ਨਹੀਂ। ਮਾਸਟਰ ਤਾਰਾ ਸਿੰਘ ਨੇ ਸੂਬਾਈ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ। ਅੱਜ ਦੇ ਦਿਨ 1940 ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਗਾਂਧੀ ਦੀ ਇਸ ਟਿੱਪਣੀ ਖਿਲਾਫ਼ ਨਿੰਦਾ ਮਤਾ ਪਾਇਆ।
~ਸਿੱਖ ਨਜ਼ਰੀਆ
Average Rating