0
0
ਸਿੱਖ ਨਜ਼ਰੀਆ
ਭਾਰਤ ਵਿਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਦੇ ਹਲਾਤ ਬਦਤਰ ਹਨ। 21 ਹਜ਼ਾਰ ਦੀ ਗਿਣਤੀ ਚੋਂ 13 ਹਜ਼ਾਰ ਅਫਗਾਨਾਂ ਨੂੰ ਭਾਰਤ ਨੇ ਅਜੇ ਤਕ ਸ਼ਰਨਾਰਥੀ ਕਾਰਡ ਨਹੀਂ ਦਿੱਤੇ ਜਿਸ ਕਾਰਨ ਉਹ ਰੁਜਗਾਰ, ਸਿੱਖਿਆ ਤੇ ਸਿਹਤ ਸਹੂਲਤਾਂ ਵਰਗੀਆਂ ਮੂਲ ਲੋੜਾਂ ਤੋਂ ਵਾਂਝੇ ਹਨ। ਇਹਨਾਂ ਨੂੰ ਭਾਰਤ ਆਇਆਂ ਦਹਾਕੇ ਤੋਂ ਵਧ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤਕ ਇਹਨਾਂ ਦੇ ਪੈਰ ਨਹੀਂ ਲੱਗੇ। ਇਹਨਾਂ ਸ਼ਰਨਾਰਥੀਆਂ ਚੋਂ ਬਹੁਤੇ ਭਾਰਤ ਤੋਂ ਬਾਹਰ ਜਾਣਾ ਚਾਹੁੰਦੇ ਹਨ। ਇਸ ਬਦਤਰ ਹਲਾਤ ਤੋਂ ਖਲਾਸੀ ਕਰਾਉਣ ਲਈ ਭਾਰਤੀ ਅਫਗਾਨ ਸੰਗਠਨ ਦੇ ਮੁੱਖੀ ਅਹਿਮਦ ਜ਼ੀਆ ਗਨੀ ਦੀ ਅਗਵਾਈ ਚ ਅਫਗਾਨ ਸ਼ਰਨਾਰਥੀਆਂ ਨੇ ਯੂ ਐਨ ਮਨੁੱਖੀ ਅਧਿਕਾਰ ਸੰਗਠਨ ਦੇ ਦਿੱਲੀ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ।
Average Rating