ਸਿੱਖ ਨਜ਼ਰੀਆ
ਅਫਗਾਨਿਸਤਾਨ ਦੀ ਧਰਤੀ ਤੇ ਰਹਿੰਦੇ ਇਕਲੌਤੇ ਯਹੂਦੀ ਦਾ ਨਾਂ ਜ਼ੈਬਲੋਨ ਸਿਮਿਨਤੋਵ ਹੈ। ਚੁਫੇਰੇ ਪਏ ਰੌਲੇ ਦੇ ਬਾਵਜੂਦ ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਚ ਆਖਰੀ ਸਾਇਨਾਗਾਗ (ਯਹੂਦੀ ਧਾਰਮਿਕ ਅਸਥਾਨ) ਦੀ ਸੇਵਾ ਸੰਭਾਲ ਕਰ ਰਿਹਾ ਹੈ। ਉਸ ਨੂੰ ਵੱਡੇ ਵਪਾਰੀਆਂ ਵਲੋਂ ਤੁਰਕੀ ਵਰਗੇ ਮੁਲਕ ਦੀ ਸਿਫਾਰਸ਼ ਨਾਲ ਉਥੋਂ ਨਿਜੀ ਜਹਾਜ਼ ਰਾਹੀਂ ਇਜ਼ਰਾਇਲ ਲਿਜਾਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪਰ ਜ਼ੈਬਲੋਨ ਦਾ ਕਹਿਣਾ ਹੈ ਕਿ ਉਹ ਅਫਗਾਨੀਸਤਾਨ ਦੀ ਧਰਤੀ ਤੇ ਬਚੀ ਆਖਰੀ ਯਹੂਦੀ ਵਿਰਾਸਤ ਦੀ ਸੰਭਾਲ ਲਈ ਇਥੇ ਹੀ ਰਹੇਗਾ। ਉਹ ਸਾਇਨਾਗਾਗ ਚ ਆਪਣੇ ਇਸ਼ਟ ਦੀ ਪੂਜਾ ਕਰਦਾ ਤੇ ਨਾਲ ਲਗਦੇ ਕਮਰੇ ਚ ਰਹਿੰਦਾ ਹੈ। ਕਿੱਤੇ ਵਜੋਂ ਉਹ ਗਲੀਚਿਆਂ ਦਾ ਵਪਾਰੀ ਹੈ। 2014 ਤੱਕ ਉਹ ਕਬਾਬ ਰੈਸਟੋਰੈਂਟ ਚਲਾਉਂਦਾ ਰਿਹਾ ਹੈ।
ਅੱਸੀਵੇਂ ਤੇ ਨੱਬੇਵੇਂ ਦਹਾਕੇ ਸਮੇ ਸ਼ੁਰੂ ਹੋਈ ਖਾਨਾਜੰਗੀ ਸਮੇਂ ਸਾਰੇ ਯਹੂਦੀ ਅਫਗਾਨਿਸਤਾਨ ਛਡ ਕੇ ਇਜ਼ਰਾਇਲ ਤੁਰ ਗਏ ਪਰ ਜ਼ੈਬਲੋਨ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਉਹ ਅਫਗਾਨ ਯਹੂਦੀ ਹੈ ਤੇ ਇਥੇ ਹੀ ਰਹਿ ਕੇ ਸਾਇਨਾਗਾਗ ਦੀ ਸੰਭਾਲ ਕਰੇਗਾ। ਉਸਦੀ ਪਤਨੀ ਤੇ ਬੱਚੇ ਇਜ਼ਰਾਇਲ ਰਹਿੰਦੇ ਹਨ। ਉਸ ਨੂੰ ਕਈ ਵਾਰ ਲੁੱਟ ਖੋਹ ਦਾ ਸ਼ਿਕਾਰ ਵੀ ਹੋਣਾ ਪਿਆ ਹੈ।
ਉਸਦੀ ਉਮਰ 62 ਸਾਲ ਹੈ। ਉਸਦਾ ਕਹਿਣਾ ਹੈ ਕਿ ਉਹ ਆਖਰੀ ਯਹੂਦੀ ਵਿਰਾਸਤ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦਾ।
ਇਸ ਯਹੂਦੀ ਦੇ ਦ੍ਰਿੜ ਇਰਾਦੇ ਤੋਂ ਸਿੱਖਾਂ ਨੂੰ ਸਬਕ ਲੈਣ ਦੀ ਲੋੜ ਹੈ। ਇਸ ਤੋਂ ਪਹਿਲਾਂ ਸਿੱਖ ਇਰਾਕ ਵਿਚ ਵੀ ਸਿੱਖ ਧਰਮ ਦੀ ਵਿਰਾਸਤ ਗਵਾ ਚੁੱਕੇ ਹਨ। ਹੁਣ ਰੌਲੇ ਰੱਪੇ ਚ ਬੇਗਾਨਿਆਂ ਵਲੋਂ ਸਿਰਜੇ ਬਿਰਤਾਂਤ ਦੇ ਢਾਹੇ ਚੜ ਕੇ ਅਫਗਾਨਿਸਤਾਨ ਚੋਂ ਵੀ ਹਿਜ਼ਰਤ ਕਰਨ ਦੀ ਤਿਆਰੀ ਚ ਹਨ। ਜਦਕਿ ਅੰਤਾਂ ਦੀ ਦੁਸ਼ਮਣੀ ਕੱਟਣ ਦੇ ਬਾਵਜੂਦ ਸਿੱਖ ਪਾਕਿਸਤਾਨ ਅੰਦਰ ਚੰਗਾ ਪ੍ਰਭਾਵ ਰੱਖਦੇ ਹਨ।
Average Rating