0
0
ਗੁਰਦੁਆਰਾ ਗੁਰੂ ਕਾ ਬਾਗ ਤੇ ਸਿੱਖਾਂ ਦਾ ਕਬਜਾ
ਸ੍ਰੀ ਅੰਮ੍ਰਿਤਸਰ ਤੋਂ ਵੀਹ ਕਿ.ਮੀ. ਦੂਰੀ ‘ਤੇ ਪਿੰਡ ਘੁੱਕੇਵਾਲੀ ਚ ਸਥਿਤ ਪੰਜਵੀਂ ਅਤੇ ਨੌਂਵੀ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ‘ਗੁਰੂ ਕਾ ਬਾਗ’ ‘ਤੇ ਆਚਰਣ ਤੋਂ ਡਿੱਗੇ ਹੋਏ ਮਹੰਤ ਸੁੰਦਰ ਦਾਸ ਦਾ ਕਬਜਾ ਸੀ। ਸਿੱਖਾਂ ਦੇ ਵਿਰੋਧ ਤੇ ਉਸਨੇ ਅਕਾਲ ਤਖ਼ਤ ਤੇ ਪੇਸ਼ ਹੋ ਕੇ ਅੰਮ੍ਰਿਤ ਛਕ ਲਿਆ ਤੇ ਆਪਣੀ ਰਖੇਲ ਨਾਲ ਵਿਆਹ ਕਰਾ ਕੇ ਰਹਿਣ ਲੱਗ ਪਿਆ। ਸਰਕਾਰੀ ਸ਼ਹਿ ‘ਤੇ ਉਹ ਕੁਝ ਹੀ ਸਮੇਂ ਬਾਅਦ ਵਿਗੜ ਗਿਆ। ਮਹੰਤ ਨੂੰ ਸਬਕ ਸਿਖਾਉਣ ਲਈ ਸਿੱਖਾਂ ਨੇ ਅੱਜ ਦੇ ਦਿਨ ਠੀਕ ਸੌ ਸਾਲ ਪਹਿਲਾਂ ਗੁਰਦੁਆਰੇ ਉਪਰ ਕਬਜਾ ਕਰ ਲਿਆ। ਇਥੋਂ ਹੀ ‘ਗੁਰੂ ਕੇ ਬਾਗ’ ਦੇ ਮੋਰਚੇ ਦੀ ਨੀਂਹ ਬੱਝਦੀ ਹੈ। #sikhhistory
Average Rating