0
0
ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਤਾਂ ਉਸਦੇ ਪਰਿਵਾਰ ਚ ਸ਼ਹਿਜਾਦੇ ਖੜਕ ਸਿੰਘ, ਸ਼ੇਰ ਸਿੰਘ, ਪਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ ਤੇ ਦਲੀਪ ਸਿੰਘ, ਪੋਤਰੇ ਨੌਨਿਹਾਲ ਸਿੰਘ ਤੇ ਪ੍ਰਤਾਪ ਸਿੰਘ ਸਮੇਤ 23 ਰਾਣੀਆਂ-ਮਹਾਰਾਣੀਆਂ ਸਨ। ਉਸਦੇ ਦਰਬਾਰ ਚ ਇਕ ਤੋਂ ਇਕ ਬਲੀ ਯੋਧੇ ਸਨ। ਉਸਦੇ ਰਾਜ ਚ ਵਿਦੇਸ਼ੀ ਨੌਕਰ ਸਨ। ਉਸਦੀ ਤੇਗ ਥੱਲੇ ਖੈਬਰ ਤੋਂ ਲੈ ਕੇ ਸਤਲੁਜ ਤੇ ਤਿਬਤ ਤੋਂ ਲੈ ਕੇ ਸਿੰਧ ਤੱਕ ਦੇ ਇਲਾਕੇ ਸਨ। ਪੰਜਾਬ ਦੇ ਮਹਿਬੂਬ ਮਹਾਰਾਜੇ ਦੇ ਅਕਾਲ ਚਲਾਣਾ ਕਰਨ ਦੀ ਦੇਰ ਸੀ ਸਿੱਖ ਰਾਜ ਰੇਤ ਦੇ ਮਹਿਲ ਵਾਂਗ ਢਹਿ ਗਿਆ। ਜਿਸ ਦਰਬਾਰ ਨੇ ਕਦੇ ਕਿਸੇ ਦੋਸ਼ੀ ਨੂੰ ਫਾਂਸੀ ਨਹੀਂ ਸੀ ਦਿੱਤੀ ਉਸ ਦਰਬਾਰ ਚ ਖੂਨ ਦੀਆਂ ਨਦੀਆਂ ਵਹਿ ਤੁਰੀਆਂ। ਇਕ ਸਦੀ ਖੂਨ ਡੋਲ੍ਹ ਕੇ ਸਿੱਖਾਂ ਵਲੋਂ ਖੜਾ ਕੀਤਾ ਖ਼ਾਲਸਾ ਰਾਜ ਐਸਾ ਢਹਿਆ ਕਿ ਸਿੱਖ ਅੱਜ ਵੀ ਰਾਜ ਲਈ ਤੜਪ ਰਹੇ ਹਨ।
~ ਸਿੱਖ ਨਜ਼ਰੀਆ
Average Rating