0
0
ਪੰਜਾਬੀ ਸੂਬਾ ਮੋਰਚੇ ਤੇ ਕੁਰਬਾਨੀ ਦਾ ਸਿਖਰ ਕਰਨਲ ਜ਼ੋਰਾਵਰ ਸਿੰਘ ਮਨਸੀਹਾਂ
ਅੱਜ ਦੇ ਦਿਨ ਪੰਜਾਬੀ ਸੂਬੇ ਮੋਰਚੇ ਚ ਕਰਨਲ ਜ਼ੋਰਾਵਰ ਸਿੰਘ ਮਨਸੀਹਾਂ ਨੇ ਕੀਤੇ ਪ੍ਰਣ ਤੇ ਪੂਰੇ ਉਤਰਦਿਆਂ ਸ਼ਹਾਦਤ ਦਿੱਤੀ। ਲੁਧਿਆਣੇ ਦੇ ਪਿੰਡ ਮਨਸੀਹਾਂ ਦੇ ਵਾਸੀ ਜ਼ੋਰਾਵਰ ਸਿੰਘ ਫ਼ੌਜ ਚ ਕਰਨਲ ਸਨ। ਡਿਊਟੀ ਵੇਲੇ ਉਹ ਬਰਫ਼ ਹੇਠ ਆ ਗਏ ਤੇ ਉਹਨਾਂ ਦੀਆਂ ਲੱਤਾਂ ਨਕਾਰਾ ਹੋ ਗਈਆਂ। ਆਪ ਜੀ ਨੇ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਚ ਗ੍ਰਿਫ਼ਤਾਰੀ ਦਿੱਤੀ ਅਤੇ ਸੂਬੇ ਦੀ ਪ੍ਰਾਪਤੀ ਤੱਕ ਜੇਲ੍ਹ ਚ ਹੀ ਰਹਿਣ ਦਾ ਪ੍ਰਣ ਕੀਤਾ। ਗ੍ਰਿਫ਼ਤਾਰੀਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ। ਪੁਲਸ ਵਲੋਂ ਆਪ ਜੀ ਦੇ ਜਥੇ ਨੂੰ ਰਿਹਾ ਕਰ ਦਿੱਤਾ ਗਿਆ ਪਰ ਆਪ ਜੀ ਕੀਤੇ ਪ੍ਰਣ ਮੁਤਾਬਕ ਨਵੇਂ ਜਥੇ ਨਾਲ ਪੁਲਸ ਦੀ ਗੱਡੀ ਚ ਚੜ ਗਏ। ਜੇਲ੍ਹ ਜਾਂਦਿਆਂ ਰਸਤੇ ਵਿਚ ਹੀ ਆਪ ਜੀ ਸਰੀਰ ਛੱਡ ਗਏ।
Average Rating