Sikh Perspective
ਤਾਲੀਬਾਨ ਵਲੋਂ ਅਫਗਾਨਿਸਤਾਨ ਰਹਿੰਦੇ ਸਿੱਖ ਅਤੇ ਹਿੰਦੂਆਂ ਨੂੰ ਸੁਰੱਖਿਆ ਦਾ ਯਕੀਨ ਦਵਾਇਆ ਜਾ ਰਿਹਾ ਹੈ। ਅਫਗਾਨ ਸਿੱਖ ਪ੍ਰਚਾਰਕ ਜਸਬੀਰ ਸਿੰਘ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਹ ਅਫਗਾਨਿਸਤਾਨ ਚ ਸੁਰੱਖਿਅਤ ਹਨ ਅਤੇ ਉਹਨਾਂ ਨੇ ਨਾਲ ਹੀ ਵਿਦੇਸ਼ੀ ਸਿੱਖ ਸੰਸਥਾਵਾਂ ਤੇ ਮੁੱਦੇ ਨੂੰ ਗਲਤ ਪਾਸੇ ਲਿਜਾਣ ਦਾ ਦੋਸ਼ ਵੀ ਲਗਾਇਆ ਸੀ। ਜ਼ਿਕਰਯੋਗ ਹੈ ਕਿ ਕੁਝ ਸਿੱਖ ਸੰਸਥਾਵਾਂ ਬੜੇ ਹੀ ਸ਼ੱਕੀ ਤਰੀਕੇ ਨਾਲ ਭਾਰਤ ਸਰਕਾਰ ਨਾਲ ਰਲ ਕੇ ਸਿੱਖਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਲਈ ਪੱਬਾਂ ਭਾਰ ਹਨ। ਜੇਕਰ ਸਿੱਖ ਇਹਨਾਂ ਹਲਾਤਾਂ ਚ ਤਾਲੀਬਾਨ ਵਲੋਂ ਯਕੀਨ ਦਵਾਉਣ ਦੇ ਬਾਵਜੂਦ ਅਫਗਾਨਿਸਤਾਨ ਛੱਡਦੇ ਹਨ ਤਾਂ ਉਹਨਾਂ ਵਲੋਂ ਉਥੇ ਦੁਬਾਰਾ ਜਾਣਾ ਮੁਸ਼ਕਲ ਹੋ ਜਾਵੇਗਾ। ਅਫਗਾਨਿਸਤਾਨ ਵਿਚ ਸਿੱਖਾਂ ਦੇ ਕਈ ਇਤਿਹਾਸਕ ਗੁਰਦੁਆਰੇ ਹਨ। ਉਥੋਂ ਦੇ ਮੂਲ ਨਿਵਾਸੀ ਸਿੱਖਾਂ ਵਲੋਂ ਸਭ ਕੁਝ ਛੱਡ ਕੇ ਜਾਣਾ ਸਿੱਖਾਂ ਦਾ ਵੱਡੀ ਕੂਟਨੀਤਕ ਹਾਰ ਹੋਵੇਗੀ। ਭਾਰਤ ਸਰਕਾਰ ਦੇ ਏਜੰਡੇ ਤਹਿਤ ਸਿੱਖਾਂ ਨੂੰ ਉਥੋਂ ਕੱਢਣ ਦੀ ਥਾਂ ਵਿਦੇਸ਼ੀ ਸਿੱਖ ਸੰਸਥਾਵਾਂ ਨੂੰ ਤਾਲੀਬਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਭਾਰਤ ਵਿਚ ਪਹਿਲਾਂ ਆ ਕੇ ਵਸੇ ਸਿੱਖ ਬਦਤਰ ਹਲਾਤਾਂ ਚ ਰਹਿ ਰਹੇ ਹਨ।
ਤਾਲੀਬਾਨ ਨੇ ਭਾਰਤ ਆਉਣ ਵਾਲੇ 72 ਹਿੰਦੂ ਸਿੱਖਾਂ ਦੇ ਜਥੇ ਨੂੰ ਰੋਕਿਆ, ਕਿਹਾ ਅਫਗਾਨਾਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ, ਸਿੱਖਾਂ ਨੂੰ ਕੱਢਣ ਚ ਕੁਝ ਵਿਦੇਸ਼ੀ ਸਿੱਖ ਸੰਸਥਾਵਾਂ ਭਾਰਤ ਸਰਕਾਰ ਨਾਲ ਰਲਕੇ ਨਿਭਾ ਰਹੀਆਂ ਹਨ ਸ਼ੱਕੀ ਰੋਲ 21/08/2021

Average Rating