Breaking News

ਇੱਕ ਤੋਂ ਬਾਅਦ ਇੱਕ ਪੰਥਕ ਹਲਕੇ ਹਿੰਦੁਸਤਾਨੀ ਏਜੰਸੀਆਂ ਦੇ ਨਿਸ਼ਾਨੇ ‘ਤੇ; ਹੁਣ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਜਸੂਸੀ ਦਾ ਮਾਮਲਾ ਆਇਆ ਸਾਹਮਣੇ

0 0

ਫਰਾਂਸ ਦੀ ਖਬਰ ਸੰਸਥਾ Forbidden Stories ਅਤੇ Amnesty International ਦੇ ਸਾਂਝੇ ਯਤਨਾਂ ਸਦਕਾ ਸਾਹਮਣੇ ਆਇਆ ਹੈ ਕਿ ਭਾਰਤ ਵੱਲੋਂ ਕਈ ਮਨੁੱਖੀ ਅਧਿਕਾਰਾਂ ਤੇ ਰਾਜਨੀਤਿਕ ਕਾਰਕੁਨਾਂ ਦੇ ਫੋਨਾਂ ਦੀ ਜਸੂਸੀ ਇਜ਼ਰਾਇਲੀ ਸੌਫਟਵੇਅਰ Pegasus ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਪੱਤਰਕਾਰ ਜਸਪਾਲ ਸਿੰਘ ਹੇਰਾਂ ਅਤੇ ਸੱਜਣ ਸਿੰਘ ਦੇ ਫੋਨਾਂ ਦੀ ਜਸੂਸੀ ਦੇ ਖੁਲਾਸੇ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਕੇਸ ਲੜਨ ਵਾਲੇ ਵਕੀਲ ਜਗਦੀਪ ਸਿੰਘ ਰੰਧਾਵਾ ਅਤੇ ਜਸਪਾਲ ਸਿੰਘ ਮੰਝਪੁਰ ਦੇ ਏਜੰਸੀਆਂ ਦੇ ਨਿਸ਼ਾਨੇ ਤੇ ਹੋਣ ਬਾਰੇ ਤੱਥ ਸਾਹਮਣੇ ਆਏ ਹਨ।
ਜਗਦੀਪ ਸਿੰਘ ਰੰਧਾਵਾ ਖਾਲੜਾ ਮਿਸ਼ਨ ਦੇ ਮੁੱਖ ਵਕੀਲ ਹਨ ਜੋ ਭਾਰਤੀ ਫੋਰਸਾਂ ਵੱਲੋਂ ਜਬਰੀ ਚੁੱਕ ਕੇ ਮਾਰੇ ਨੌਜਵਾਨਾਂ ਦਾ ਥਹੁ ਪਤਾ ਲਾ ਕੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਲੰਮੀ ਕਨੂੰਨੀ ਲੜਾਈ ਲੜ ਰਹੇ ਹਨ। Amnesty International ਵੱਲੋਂ ਕਰਾਈ ਫੋਰੈਂਸਿਕ ਜਾਂਚ ਚ ਇਹ ਪਤਾ ਲੱਗਾ ਹੈ ਕਿ 2019 ਦੇ ਅੱਧ ਚ ਰੰਧਾਵਾ ਦੇ ਫ਼ੋਨ ਦੀ ਜਸੂਸੀ ਕਰਵਾਈ ਗਈ। 2019 ਦੀ ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਉਹਨਾਂ ਦੇ iphone ਦੀ ਜਸੂਸੀ ਕੀਤੀ ਗਈ। ਦਰਅਸਲ ਇਹਨਾਂ ਦਿਨਾਂ ਚ ਜਗਦੀਪ ਸਿੰਘ ਵੱਲੋਂ ਕੌਮਾਂਤਰੀ ਅਦਾਲਤ ਵਿੱਚ ਸਿੱਖਾਂ ਤੇ ਹੋਏ ਜਬਰ ਦਾ ਕੇਸ ਫ਼ਾਈਲ ਕੀਤਾ ਸੀ। ਜਿਸ ਤੋਂ ਬਾਅਦ ਉਹ ਏਜੰਸੀਆਂ ਦੀ ਹਿੱਟ ਲਿਸਟ ਤੇ ਆ ਗਏ।
ਉਹਨਾਂ ਤੋਂ ਇਲਾਵਾ amnesty international ਨੇ ਸ਼ੰਕਾ ਜ਼ਾਹਰ ਕੀਤਾ ਹੈ ਕਿ UAPA ਤਹਿਤ ਜੇਲਾਂ ਚ ਡੱਕੇ ਸਿੱਖ ਨੌਜਵਾਨਾਂ ਦੇ ਕੇਸ ਲੜਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਦੇ ਫ਼ੋਨ ਦੀ ਸੰਭਾਵੀ ਜਸੂਸੀ ਹੋਈ ਹੈ। ਮੰਝਪੁਰ ਦਾ ਫ਼ੋਨ ਜਾਂਚ ਲਈ ਮੁਹਈਆ ਨਾ ਹੋਣ ਕਾਰਣ ਇਸ ਗੱਲ ਦੀ ਪੂਰੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਸ਼ੰਕਾ ਜ਼ਾਹਰ ਕੀਤਾ ਗਿਆ ਹੈ ਕਿ neverforget1984. com ਚਲਾਉਣ ਵਾਲੇ ਇੰਗਲੈਂਡ ਵਾਸੀ ਸਿੱਖ ਨੌਜਵਾਨ ਜਗਤਾਰ ਸਿੰਘ ਜੋਹਲ ਦਾ ਕੇਸ ਫੜਨ ਕਾਰਣ ਜਸਪਾਲ ਸਿੰਘ ਦੇ ਫ਼ੋਨ ਦੀ ਜਸੂਸੀ 2017 ਚ ਕੀਤੀ ਗਈ ਸੀ। ਜਸਪਾਲ ਸਿੰਘ ਮੰਝਪੁਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੇਂਦਰੀ ਏਜੰਸੀਆਂ ਵੱਲੋਂ ਪਹਿਲਾਂ ਵੀ ਕਈ ਵਾਰ ਦਿੱਲੀ ਬੁਲਾ ਕੇ ਪੁੱਛ ਪੜਤਾਲ ਕੀਤੀ ਜਾਂਦੀ ਰਹੀ ਹੈ ਤਾਂ ਜੋ ਅਜਿਹੇ ਕੇਸ ਨਾ ਲੜਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply