ਟੋਕੀਓ ਓਲੰਪਿਕ 2021- ਹਿੰਦੁਸਤਾਨ ਅਤੇ ਜਰਮਨੀ ਦੀਆਂ ਟੀਮਾਂ ਦਰਮਿਆਨ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਹਿੰਦੁਸਤਾਨ ਦੀ ਟੀਮ ਨੇ ਪੰਜਾਬ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਰਮਨੀ ਨੂੰ 5-4 ਨਾਲ ਹਰਾ ਦਿੱਤਾ ਹੈ। ਸ਼ੁਰੂਆਤੀ ਮਿੰਟਾਂ ਵਿਚ ਤਿਮੁਰ ਓਰੂਜ਼ ਦੇ ਗੋਲ ਸਦਕਾ ਕੇ ਜਰਮਨੀ ਦੀ ਚੀਮ ਨੇ ਬੜਤ ਬਣਾ। ਸਿਮਰਨਜੀਤ ਸਿੰਘ ਨੇ ਪਹਿਲਾ ਜਵਾਬੀ ਗੋਲ ਦਾਗਿਆ।ਉਸ ਤੋਂ ਬਾਦ ਜਰਮਨੀ ਵਲੋਂ ਬੈਨੇਡਿਕਟ ਫਰਕ ਅਤੇ ਨਿਕਲਾਸ ਵੈਲਨ ਨੇ ਗੋਲ ਕਰਕੇ 3-1 ਦੀ ਲੀਡ ਲੈ ਲਈ। ਇਸਦੇ ਜਵਾਬ ਵਜੋਂ ਹਰਮਨਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਨੇ ਗੋਲ ਦਾਗ ਕੇ ਮੈਚ ਬਰਾਬਰੀ ਤੇ ਲੈ ਆਂਦਾ। ਇਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਪਨੈਲਟੀ ਕਾਰਨਰ ‘ਤੇ ਰੁਪਿੰਦਰ ਸਿੰਘ ਵਲੋਂ ਬਣਾਈ ਡਰੈਗ ਨੂੰ ਨੈਟ ਵਿਚ ਸੁੱਟ ਕੇ ਮੈਚ ਦਾ ਦੂਜਾ ਗੋਲ ਦਾਗ ਸਕੋਰ 5-3 ਕਰ ਦਿੱਤਾ। ਅਖੀਰ ਜਰਮਨੀ ਵਲੋਂ ਜੋਰਦਾਰ ਹੱਲਾ ਕਰਕੇ ਗੋਲ ਦਾਗਿਆ ਗਿਆ ਤੇ ਮੈਚ 5-4 ਤੇ ਆ ਗਿਆ। ਇਸ ਤੋਂ ਉਪਰੰਤ ਹਿੰਦੁਸਤਾਨ ਦੀ ਟੀਮ ਨੇ ਬਚਾਅ ਪੱਖ ਤੇ ਜ਼ੋਰ ਦੇ ਕੇ ਮੈਚ ਆਪਣੇ ਨਾਮ ਕੀਤਾ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਇਸ ਜੇਤੂ ਟੀਮ ਚ 9 ਖਿਡਾਰੀ ਸਿੱਖ ਹਨ।
ਸਿੰਘਾਂ ਦੇ ਪੰਜ ਗੋਲਾਂ ਸਦਕਾ ਹਿੰਦੁਸਤਾਨ ਨੇ ਹਾਕੀ ‘ਚ ਜਿੱਤਿਆ ਕਾਂਸੀ ਦਾ ਤਮਗਾ

Average Rating