ਸਿੱਖੀ ਭਾਸ਼ਨਾਂ ਨਾਲ ਨਹੀਂ ਫੈਲੀ। ਸਿੱਖੀ,ਸਿੱਖ ਜੀਵਨ ਵਾਲ਼ੀਆਂ ਹਸਤੀਆਂ ਦੀ ਕਰਨੀ ਨਾਲ ਫੈਲੀ ਹੈ।
ਇੱਕ ਜੋਤ ਨੇ ਦੂਜੀ ਨੂੰ ਜਗਾਉਣਾ,ਜੇ ਪਹਿਲਾਂ ਤੁਹਾਡੇ ਜੋਤ ਨਹੀਂ,ਜੇ ਮੇਰੇ ਅੰਦਰ ਜੋਤ ਨਹੀਂ,ਤਾਂ ਮੈ ਕਿਵੇਂ ਜਗਾ ਦਉਂ ਕਿਸੇ ਦੇ,ਮੇਰੇ ਕੋਲ ਜਾਣਕਾਰੀ ਹੈ,ਉਹ ਜਾਣਕਾਰੀ ਤਾਂ ਦੇ ਦਉ,ਪਰ ਉਹ ਜੋਤ ਕਿਵੇਂ ਜਗਾ ਦਊ।
ਸੋ ਦੇਖੋ ਮਤਲਬ,ਐਵੇਂ ਕਿਸੇ ਦੇ ਪਿੱਛੇ ਨਾਂ ਲੱਗੋ ਇਸ ਤਰਾਂ।ਤੁਸੀਂ ਉਹਨਾਂ ਨਾਪੋ ਤੋਲੋ ਬੰਦੇ ਨੂੰ,ਭਾਵੇਂ ਮੈਂ ਆਂ।ਗੱਲਾਂ ਕਰਨੀਆਂ ਸਟੇਜ ਤੇ ਬਹੁਤ ਸੌਖੀਆਂ।ਤੁਸੀਂ ਮੇਰੇ ਜੀਵਨ ਦੇ ਐਨ ਅੰਦਰ ਝਾਕ ਕੇ ਦੇਖੋ ਭੀ ਇਹ ਜੋ ਕਹਿੰਦਾ ਕਰਦਾ ਵੀ ਹੈ ਕਿ ਨਹੀਂ।ਉਸ ਹਿਸਾਬ ਨਾਲ ਫੇਰ ਆਪਣਾ ਇੱਕ ਰਵਈਆ ਤਹਿ ਕਰੋ।
https://www.youtube.com/watch?v=2h2E0-q_HCs
ਸਿੱਖੀ ਗੁਣ ਧਾਰਨ ਕਰਨੇ ਪੈਣਗੇ ਤੇ ਜਿੰਨਾ ਚਿਰ ਅਸੀਂ ਉਹ ਗੁਣ ਧਾਰਨ ਨਹੀਂ ਕਰਦੇ। ਸ਼ੌਟ ਕੱਟ ਭਾਲਦੇ ਹਾਂ, ਇਹਦੇ ਚ ਇੱਕ ਟਪਲਾ,ਇੱਕ ਧੋਖਾ,ਦੂਜਾ,ਤੀਜਾ। ਹਰ ਵਾਰ ਨਮੋਸ਼ੀ ਤੇ ਹਰ ਵਾਰ ਨਿਰਾਸ਼ਤਾ,ਇਹਦੇ ਚੋਂ ਕੁਛ ਨਹੀਂ ਨਿਕਲਨਾ।
ਸਿਦਕ ਰੱਖੋ,ਇਹਦੇ ਤੇ ਜੀਵਨ ਲੱਗਦੇ ਆ। ਪੁਸ਼ਤਾ ਹੀ ਲੱਗ ਜਾਂਦੀਆਂ। ਬੰਦਾ ਭਾਲਦਾ ਆਥਨ ਨੂੰ ਰਿਜ਼ਲਟ ਇਹਦੇ।
ਅਤੀਤ ਸਾਡਾ ਬਹੁਤ ਕੀਮਤੀ ਹੈ।ਉਹਦੇ ਨਾਲ ਜੁੜਈਏ,ਉਹਦੇ ਨਾਲ ਜੁੜਨ ਦਾ ਭਾਵ।ਉਸ ਸੁਪਨੇ ਨੂੰ ਫੇਰ ਇੰਨਬਿਨ ਉਸੇ ਤਰਾਂ ਦੇਖੀਏ। ਜਿਵੇਂ ਸਾਡੇ ਪੁਰਖਿਆਂ ਨੇ ਦੇਖਿਆ ਸੀ। ਉਂਵੇਂ ਜਿਉਈਏ ਉਂਵੇਂ ਹੰਡਾਈਏ।ਇਹਦੇ ਵਿੱਚੋਂ ਸਾਡਾ ਭਵਿੱਖ ਨਿਕਲੂ।ਨਹੀਂ ਤਾਂ ਇੱਥੇ ਸ਼ਾਹੀ ਸੰਤਾਪ ਨ,ਜਿਹੜੇ ਬਾਰ ਬਾਰ ਝੱਲਣੇ ਪੈਂਦੇ ਨੇ।
ਸ ਅਜਮੇਰ ਸਿੰਘ / S Ajmer Singh
Average Rating