Breaking News

ਬਿਪਰ ਨੇ ਰਾਜ ਸਾਂਭਦਿਆਂ ਹੀ ਸਿੱਖਾਂ ਨੂੰ ਜਲੀਲ਼ ਕਰਨਾ ਸ਼ੁਰੂ ਕਰ ਦਿੱਤਾ।

0 0
  • ਸਿੱਖਾਂ ਨੇ ਹਮੇਸ਼ਾਂ ਆਪਣੇ ਸੁਭਾਅ ਅਨੁਸਾਰ ਸਰਬੱਤ ਦੇ ਭਲੇ ਅਨੁਸਾਰ ਹੀ ਵਿਚਰਨਾ ਹੁੰਦਾ ਹੈ। ਪਰ ਬਿਪਰ ਨੂੰ ਹਜ਼ਾਰਾਂ ਸਾਲਾ ਦੀ ਗੁਲਾਮੀ ਤੋਂ ਬਾਅਦ ਜਦ ਰਾਜ ਦੀ ਆਸ ਹੋਈ ਤਾਂ ਇਹਨਾਂ ਛਲ ਕਪਟ ਦਾ ਸਹਾਰਾ ਲੈਂਦੇ ਹੋਏ ਸਿੱਖਾਂ ਤੇ ਘੱਟ ਗਿਣਤੀਆਂ ਨਾਲ ਝੂਠੇ ਵਾਅਦੇ ਕੀਤੇ।

  • ਸਿੱਖਾਂ ਨੂੰ ਅਜ਼ਾਦੀ ਦਾ ਪਹਿਲਾ ਤੋਹਫ਼ਾ ਇਹ ਦਿੱਤਾ ਗਿਆ,ਸਿਰਦਾਰ ਕਪੂਰ ਸਿੰਘ ਆਪਣੀ ਕਿਤਾਬ ਸਾਚੀ ਸਾਖੀ ਵਿੱਚ ਲਿਖਦੇ ਹਨ ਕਿ:- ਸੰਨ 1947 ਵਿੱਚ,ਜਦੋਂ ਦੇਸ਼ ਦਾ ਬਟਵਾਰਾ ਹੋਇਆ ਤਾਂ ਮੈਂ ਜ਼ਿਲੇ ਕਾਂਗੜੇ ਵਿੱਚ,ਧਰਮਸ਼ਾਲਾ ਡਿਪਟੀ ਕਮਿਸ਼ਨਰ ਲੱਗਾ ਹੋਇਆ ਸੀ। ਇਨ੍ਹਾਂ ਦਿਨਾਂ ਵਿੱਚ ਹੀ ਡਿਪਟੀ ਪ੍ਰਾਇਮ ਮਨਿਸਟਰ ਅਤੇ ਗ੍ਰਹਿ ਮੰਤਰੀ ਸਰਦਾਰ ਪਟੇਲ ਅਤੇ ਪ੍ਰਾਈਮ ਮਨਿਸਟਰ ਨਹਿਰੂ ਦੀ ਆਗਿਆ ਅਤੇ ਇੱਛਾ ਅਨੁਸਾਰ,ਪੰਜਾਬ ਦੇ ਗਵਰਨਰ ਸ੍ਰ ਚੰਦੀ ਲਾਲ ਤ੍ਰਿਵੇਦੀ ਨੇ ਪੂਰਬੀ ਅਥਵਾ ਭਾਰਤੀ ਪੰਜਾਬ ਦੇ ਸਭ ਡਿਪਟੀ ਕਮਿਸ਼ਨਰਾਂ ਨੂੰ ,ਸਵਰਨ ਸਿੰਘ ਪੰਜਾਬ ਦੇ ਗ੍ਰਹਿ ਮੰਤਰੀ ਦੀ ਸਿੱਧੀ ਸੰਮਤੀ ਨਾਲ ਹੀ,ਬੜੇ ਕੋਝੇ ਢੰਗ ਨਾਲ,ਇਹ ਹਦਾਇਤਾਂ ਜਾਰੀ ਕੀਤੀਆਂ ਕਿ “ਪਾਕਿਸਤਾਨ ਵਿੱਚੋਂ ਉੱਜੜ ਕੇ ਆਏ ਸਿੱਖਾਂ ਨੂੰ ਖ਼ਾਸ ਕਰਕੇ ਅਤੇ ਸਭ ਪੰਜਾਬ ਦੇ ਸਿੱਖਾਂ ਨੂੰ ਹੀ ,ਇਉਂ ਮੰਨ ਕੇ,ਕਿ ਇਹ ਜ਼ਰਾਇਮ-ਪੇਸ਼ਾ ਕੌਮ ਹੈ,ਜਿਤਨੀ ਹੋ ਸਕੇ,ਸਖ਼ਤੀ ਇਹਨਾ ਤੇ ਕੀਤੀ ਜਾਵੇ।ਮਾਰਨਾ,ਕੁੱਟਣਾ,ਗੋਲੀਆਂ ਨਾਲ ਮਾਰ ਸੁੱਟਣਾ ਆਦਿ ਅਤੇ ਇਹ ਕੰਮ ਸਰਕਾਰੀ ਪੱਧਰ ਤੇ ਉੱਤੇ,ਬਿਨਾ ਕਨੂੰਨ ,ਨਿਆਂ ਵਿਚਾਰੇ ਦੇ,ਐਸੀ ਤੱਦੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਏ ਕਿ ਰਾਜਾ ਕੌਣ ਹੈ ਤੇ ਪਰਜ਼ਾ ਕੌਣ ਹੈ।”

  • ਹੋਸ਼ ਟਿਕਾਨੇ ਲਿਆਉਣ ਦਾ ਕੰਮ ਬਾਦਸਤੂਰ ਜਾਰੀ ਹੈ। ਹਰ ਪਾਸੇ ਤੋਂ,ਬਿਪਰ ਸਾਰੇ ਹੀਲੇ ਵਰਤ ਰਿਹਾ ਹੈ ਕਿ ਬਾਬੇ ਦੀ ਬਾਣੀ ਨੂੰ ਤੇ ਬਾਣੀ ਨੂੰ ਮੰਨਣ ਵਾਲਿਆਂ ਨੂੰ ਕਿਵੇਂ ਜ਼ਲੀਲ ਤੇ ਖਤਮ ਕਰਨਾ ਹੈ। ਉਹ ਸਾਨੂੰ ਨਿੱਤ ਜ਼ਲੀਲ ਕਰਕੇ ਖਤਮ ਕਰ ਰਿਹਾ ਹੈ ਤੇ ਅਸੀਂ ਨਿੱਜੀ ਗਰਜਾਂ ਵਿੱਚ ਫਸ ਕੇ ਬਾਬੇ ਦੀ ਬਾਣੀ ਤੇ ਪੰਥ ਨੂੰ ਖਤਮ ਹੁੰਦਾ ਦੇਖ ਰਹੇ ਹਾਂ।

  • ਅੱਗੇ ਸਿਰਦਾਰ ਕਪੂਰ ਸਿੰਘ ਲਿਖਦੇ ਹਨ,”ਉਸ ਵੇਲੇ ਸਾਰੇ ਭਾਰਤੀ ਪੰਜਾਬ ਵਿੱਚ ਦੋ ਹੀ ਸਿੱਖ ਡਿਪਟੀ ਕਮਿਸ਼ਨਰ ਸਨ ,ਇਕ ਕਾਂਗੜੇ ਵਿੱਚ ਅਤੇ ਦੂਜਾ ਗੁੜਗਾਉਂ ਵਿੱਚ।ਇੰਨ੍ਹਾਂ ਜ਼ਿਲਿਆਂ ਵਿੱਚ ਨਾਂ ਪੁਰਾਣੇ ਸਿੱਖ ਵਾਸੀ ਕੋਈ ਬਹੁਤੇ ਸਨ ਅਤੇ ਨਾਂ ਹੀ ਨਵੇਂ ਆਏ ਸ਼ਰਨਾਰਥੀ।ਹੋਰ ਤਾਂ ਕਿਸੇ ਡਿਪਟੀ ਕਮਿਸ਼ਨਰ ਨੇ ਕੀ ਹੀਲ ਹੁੱਜਤ ਕਰਨੀ ਸੀ,ਮੈ ਬੜਾ ਤਕੜਾ ਰੋਸ ਪੱਤਰ ਤ੍ਰਿਵੇਦੀ ਨੂੰ ਲਿਖਿਆ ਕਿ ਜਿਹੜੇ ਲੋਕ ਅੱਜ ਸਿੱਖਾਂ ਨੂੰ ਤੇ ਸਮੁੱਚੀ ਕੌਮ ਨੂੰ ‘ਜ਼ਰਾਇਮ ਪੇਸ਼ਾ’ ਤੇ ‘ਬੇਗਾਨਿਆਂ ਦੀਆਂ ਭੈਣਾਂ ਨੂੰ ਹੱਥ ਪਾਉਣ ਵਾਲੇ ‘,’ਲੁਟੇਰੇ’ ਕਹਿੰਦੇ ਹਨ,ਉਨ੍ਹਾਂ ਦੀ ,ਅਥਵਾ ਉਨ੍ਹਾਂ ਦੀ ਆਪਣੀ ਕੌਮ ਦੇ ਚਰਿੱਤਰ ਦੀ ਚੀਰ ਫਾੜ ਕੀਤੀ ਜਾਵੇ ਤਾਂ ਕੀ ਨਤੀਜਾ ਨਿਕਲੇ?ਮੈਂ ਇਹ ਸਰਾਸਰ ਹਿੰਦੂ ਹੁਕਮ ਆਸ਼੍ਰਿਤ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ।”ਇਸ ਤੋਂ ਬਾਅਦ ਵਿੱਚ ਸਿਰਦਾਰ ਕਪੂਰ ਸਿੰਘ ਨੂੰ(ਜੋ ਅੰਗਰੇਜ਼ਾਂ ਦੇ ਸਮੇਂ ਤੋਂ ਡਿਪਟੀ ਕਮਿਸ਼ਨਰ ਸਨ)ਜਿਵੇਂ ਜ਼ਲੀਲ ਕਰਕੇ ਨੌਕਰੀ ਵਿੱਚੋਂ ਕੱਢਿਆ ਤੇ ਜਿਵੇਂ ਅਦਾਲਤਾਂ ਨੇ ਵੀ ਉਹਨਾਂ ਨੂੰ ਜ਼ਲੀਲ ਕੀਤਾ। ਇਸ ਦਾ ਇੱਕ ਹੀ ਕਾਰਨ ਸੀ ਕਿ ਉਹ ਸਿੱਖ ਸਨ।ਉਹਨਾਂ ਆਪਣੀ ਕਿਤਾਬ ਸਾਚੀ ਸਾਖੀ ਵਿਚ ਸਾਰੀ ਹੱਡਬੀਤੀ ਲਿਖੀ ਹੈ। ਇਹ ਸੀ ਅਜ਼ਾਦੀ ਦਾ ਪਹਿਲਾ ਤੋਹਫ਼ਾ ਸਿੱਖਾਂ ਨੂੰ। ਭਾਰਤ ਦੀ ਅਜ਼ਾਦੀ ਤੋਂ ਬਾਅਦ ਚ ਬਿਪਰ ਨੇ ਸਿੱਖਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ।

  • ਜ਼ਰਾ ਸੋਚੋ,ਕਿਸੇ ਬੰਦੇ ਜਾਂ ਧਿਰ ਨੇ ਅੱਜ ਤੁਹਾਡੇ ਮੇਰੇ ਜਾਂ ਕੌਮ ਨਾਲ ਕੋਈ ਵਾਅਦਾ ਕੀਤਾ ਕਿ ਸਿੱਖਾਂ ਦਾ ਉੱਤਰੀ ਭਾਰਤ ਚ ਆਪਣਾ ਖ਼ਿੱਤਾ ਹੋਵੇਗਾ,ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਜਦੋਂ ਉਸੇ ਬੰਦੇ ਜਾਂ ਧਿਰ ਨੂੰ ਰਾਜ ਮਿਲ ਜਾਵੇ। ਤੇ ਉਹ ਸਿੱਖਾਂ ਨੂੰ ਅਜ਼ਾਦ ਕਰਨ ਦੇ ਸਮਰੱਥ ਹੋਵੇ ਜਾਂ ਸਿੱਖਾਂ ਨੂੰ ਉਹਨਾਂ ਖ਼ਿੱਤਾ ਦੇਣ ਦੇ ਸਮਰੱਥ ਹੋਵੇ। ਪਰ ਇਸ ਤਰਾਂ ਨਾਂ ਹੋਵੇ ਤੇ ਸਭ ਵਾਆਦਿਆਂ ਤੋਂ ਮੁਕਰ ਕੇ,ਉਲਟਾ ਗੁਲਾਮਾ ਵਰਗਾ ਵਿਹਾਰ ਸ਼ੁਰੂ ਹੋ ਜਾਵੇ ਤਾਂ ਅਸੀਂ ਕਿਵੇਂ ਮਹਿਸੂਸ ਕਰਾਂਗੇ?ਜਦਕਿ ਬੋਲੀ ਦੇ ਅਧਾਰ ਤੇ ਪੂਰੇ ਦੇਸ਼ ਵਿੱਚ ਸੂਬੇ ਬਣ ਰਹੇ ਹੋਣ।ਪਰ ਉਸ ਅਧਾਰ ਨਾਲ ਵੀ ਪੰਜਾਬ ਨਾਲ ਵਿਤਕਰਾ ਹੋਵੇ,ਪੰਜਾਬ ਜਾਂ ਪੰਜਾਬੀ ਨਾਲ ਵਿਤਕਰਾ ਇਸ ਕਰਕੇ ਹੋ ਰਿਹਾ ਹੋਵੇ ਕਿ ਇਹ ਸਿੱਖਾਂ ਦਾ ਖ਼ਿੱਤਾ ਜਾਂ ਬੋਲੀ ਹੈ। ਭਾਵੇਂ ਕਿ ਪੰਜਾਬੀ ਹਿੰਦੂ ਤੇ ਮੁਸਲਮਾਨ ਵੀ ਹਨ।ਪਰ ਬਿਪਰ ਨੇ ਪੰਜਾਬ ਤੇ ਪੰਜਾਬੀ ਨੂੰ ਸਿੱਖਾਂ ਦੀ ਮੰਨ ਲਿਆ ਹੈ। ਇਹੀ ਦੇਸ਼ ਵਿੱਚ ਪੰਜਾਬ ਤੇ ਪੰਜਾਬੀ ਨਾਲ ਵਿਤਕਰੇ ਦਾ ਕਾਰਨ ਹੈ।ਜਦੋਂ ਤੋਂ ਬਿਪਰ ਨੂੰ ਹਜ਼ਾਰਾਂ ਸਾਲਾ ਦੀ ਗੁਲਾਮੀ ਤੋਂ ਬਾਅਦ ਰਾਜ ਮਿਲਿਆ ਹੈ,ਉਦੋਂ ਤੋਂ ਹੀ ਇਹ ਧੁਰ ਕੀ ਬਾਣੀ ਨੂੰ ਖਤਮ ਕਰਨ ਦਾ ਹਰ ਹੀਲਾ ਵਰਤ ਰਿਹਾ ਹੈ। ਕਦੇ ਕਿਸੇ ਰੂਪ ਵਿੱਚ ਤੇ ਕਦੇ ਕਿਸੇ ਰੂਪ ਵਿੱਚ।ਮੇਰੇ ਲਈ ਤਾਂ ਬਿਪਰ ਨੂੰ ਵਿਰੋਧੀ ਦੀ ਕਤਾਰ ਚ ਨਾਂ ਰੱਖਣ ਦਾ ਕੋਈ ਕਾਰਨ ਨਹੀਂ ਰਹਿ ਜਾਂਦਾ। ਜੇ ਅਸੀਂ ਗੁਰਮਤਿ ਦੇ ਧਾਰਨੀ ਗੁਰਸਿੱਖ ਹਾਂ ਤੇ ਆਪਣੇ ਆਪ ਨੂੰ ਖਾਲਸਾ ਪੰਥ ਦਾ ਹਿੱਸਾ ਮੰਨਦੇ ਹਾਂ ਤਾਂ ਇਹ ਇੱਕ ਉਦਾਹਰਣ ਬੜੀ ਹੈ ਸਾਡੇ ਲਈ,ਹੋਰ ਵੀ ਬਹੁਤ ਵਧੀਕੀਆਂ ਹਨ,ਜੋ ਲਗਾਤਾਰ ਜਾਰੀ ਹਨ।

  • ਜਦੋਂ ਮਸਲਾ ਹੋਂਦ ਦਾ ਹੋਵੇ,ਇੱਕ ਧਿਰ ਜੋ ਕਈ ਧਰਮਾਂ,ਬੋਲੀਆਂ,ਸਭਿਆਚਾਰਾਂ ਆਦਿ ਨੂੰ ਨਿਘਲ ਗਈ ਹੋਵੇ ਤੇ ਹੋਰ ਧਰਮਾਂ,ਬੋਲੀਆਂ,ਸਭਿਆਚਾਰਾਂ ਆਦਿ ਨੂੰ ਨਿਘਲਨ ਲਈ ਯਤਨਸ਼ੀਲ ਹੋਵੇ।ਉਹਨਾਂ ਦੇ ਨਿਸ਼ਾਨੇ ਤੇ ਸਿੱਖ ਸਿਖਰ ਤੇ ਹਨ,ਕਿਉਂਕਿ ਉਹ ਜਾਣਦੇ ਹਨ ਕਿ ਸਾਡੀ ਝੂਠੀ ਸਲਤਨਤ,ਜਿਸ ਦੀਆ ਬੁਨਿਆਦਾ ਝੂਠ,ਕਪਟ,ਵਰਨ ਵੰਡ,ਕਰਮ ਕਾਂਡ ਆਦਿ ਤੇ ਖੜਿਆਂ ਹਨ। ਗੁਰਮਤਿ ਹੀ ਇਸਨੂੰ ਢਹਿ ਢੇਰੀ ਕਰਨ ਦੇ ਸਮਰੱਥ ਹੈ। ਬਾਕੀ ਧਰਮਾਂ,ਬੋਲੀਆਂ,ਸਭਿਆਚਾਰਾਂ ਤੋਂ ਬਿਪਰ ਨੂੰ ਸਿਰਫ ਰਾਜ ਦਾ ਹੀ ਖਤਰਾ ਲੱਗਦਾ,ਪਰ ਗੁਰਮਤਿ ਤੋਂ ਇਹਨਾਂ ਨੂੰ ਰਾਜ ਤੇ ਸਿਧਾਂਤ ਦੋਵਾਂ ਨੂੰ ਖਤਰਾ ਲੱਗਦਾ। ਕਿਉਂਕਿ ਜਿਸ ਸਿਧਾਂਤ ਨੂੰ ਇਹ ਲਾਗੂ ਕਰਨਾ ਚਾਹੁੰਦੇ ਜਾਂ ਕਰ ਰਹੇ ਹਨ। ਉਹ ਮਨੁੱਖਤਾ ਨੂੰ ਹਿੱਸਿਆ ਚ ਵੰਡਦਾ ਹੈ। ਕਿਸੇ ਨੂੰ ਉੱਤਮ ਤੇ ਕਿਸੇ ਨੂੰ ਨਖਿੱਧ ਮੰਨਦਾ ਹੈ।ਹੋਰ ਵੀ ਬਹੁਤ ਕਰਮ ਕਾਂਡ ਹਨ। ਜਿਸ ਨੂੰ ਗੁਰਬਾਣੀ ਵਿੱਚ ਬਹੁਤ ਖੋਲਿਆਂ ਹੈ।

  • ਇਸੇ ਕਰਕੇ ਹੀ ਬਿਪਰ ਨੇ ਰਾਜ ਸਾਂਭਦਿਆਂ ਹੀ ਸਿੱਖੀ ਦੀਆਂ ਜੜਾਂ ਵੱਡਨੀਆਂ ਸ਼ੁਰੂ ਕਰ ਦਿੱਤੀਆਂ,ਭਾਵੇਂ ਕਿ ਇਹ ਸ਼ੁਰੂ ਉਸ ਦਿਨ ਤੋਂ ਹੀ ਹੋ ਗਿਆ ਸੀ ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ।ਪਰ 1947 ਤੋਂ ਪਹਿਲਾਂ ਇਸ ਕੋਲ ਰਾਜ ਸ਼ਕਤੀ ਨਹੀਂ ਸੀ। ਸਿੱਖ ਕਦੇ ਇਸਦੇ ਗੁਲਾਮ ਨਹੀਂ ਸਨ। ਪਰ ਕੁਦਰਤ ਦਾ ਜੋ ਭਾਣਾ ਵਾਪਰਨਾ ਸੀ ਕਿ ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਬਿਪਰ ਦੇ ਗੁਲਾਮ ਹੋਏ। ਇਸਨੇ ਸਿੱਖਾਂ ਨਾਲ ਸ਼ੁਰੂ ਤੋਂ ਹੀ ਗੁਲਾਮਾਂ ਵਾਲਾ ਵਰਤਾਰਾ ਸ਼ੁਰੂ ਕਰ ਦਿੱਤਾ। ਜਿਵੇਂ ਕਿ ਉੱਪਰ ਚਿੱਠੀ ਦਾ ਜ਼ਿਕਰ ਕੀਤਾ ਹੈ। ਜਿਸ ਵਿਚ ਸਿੱਖਾਂ ਨੂੰ ਜ਼ਰਾਇਮ ਪੇਸ਼ਾਂ ਕਿਹਾ ਗਿਆ ਸੀ ਉਸੇ ਚਿੱਠੀ ਵਿੱਚ ਇਕ ਹੋਰ ਲਾਇਨ ਹੈ। ਜਿਸ ਤੋਂ ਬਿਪਰ ਦੀ ਮਾਨਸਿਕਤਾ ਸਮਝੀ ਜਾ ਸਕਦੀ ਹੈ ਕਿ ਇਹ ਸ਼ੁਰੂ ਤੋਂ ਹੀ ਸਿੱਖਾਂ ਨੂੰ ਗੁਲਾਮ ਤੇ ਆਪਣੇ ਆਪ ਨੂੰ ਰਾਜਾ ਸਮਝਣ ਲੱਗ ਪਿਆ ਸੀ। ਲਾਇਨ ਹੈ ਕਿ,”ਸਿੱਖਾਂ ਨੂੰ ਹੋਸ਼ ਆ ਜਾਏ ਕਿ ਰਾਜਾ ਕੌਣ ਹੈ ਤੇ ਪਰਜ਼ਾ ਕੌਣ ਹੈ।” ਰਾਜ ਮਿਲਣ ਤੋਂ ਬਾਅਦ ਇਹਨਾਂ ਨੂੰ ਉਹ ਸਭ ਕਰਨ ਦੀ ਸਮਰੱਥਾ ਮਿਲ ਗਈ ਜੋ ਇਹ ਪਹਿਲਾਂ ਨਹੀਂ ਸਨ ਕਰ ਸਕਦੇ। ਸੋ ਬਿਪਰ ਨੇ ਸਿੱਖਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ।

  • “ਸਿੱਖਾਂ ਨੂੰ ਬਿਪਰ ਦਾ ਗੁਲਾਮ ਬਣਾਉਣ ਵਿੱਚ ਵੀ ਕੁਦਰਤ ਦਾ ਜ਼ਰੂਰ ਕੋਈ ਭੇਦ ਹੋਵੇਗਾ ਜੋ ਸਮੇਂ ਨਾਲ ਸਾਹਮਣੇ ਜ਼ਰੂਰ ਆਵੇਗਾ।”

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

One thought on “ਬਿਪਰ ਨੇ ਰਾਜ ਸਾਂਭਦਿਆਂ ਹੀ ਸਿੱਖਾਂ ਨੂੰ ਜਲੀਲ਼ ਕਰਨਾ ਸ਼ੁਰੂ ਕਰ ਦਿੱਤਾ।

  1. ਹੁਣ ਵੀ ਗੁਲਾਮ ਆ ਲੋਕ ਇਹਨਾ ਲੀਡਰਾਂ ਦੇ ਪਿਛੇ ਲਗੇ ਹੋਏ ਆ ਲੱਤਾ ਖਾਣ ਨੂੰ ਜਿਨਾ ਚਿਰ ਕਾਲੀ ਕਾਂਗਰਸ ਦਾ ਖੈੜਾ ਨਹੀ ਛਡਦੇ ਉਹਨਾਂ ਚਿਰ ਇਹੀ ਹਾਲ ਰਹਿਣਾ

Leave a Reply