ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਵਿਚੋਂ ਪੰਜਾਬ ਸੂਬੇ ਦੀ ਜਿ਼ੰਮੇਵਾਰੀ ਖ਼ਤਮ ਕਰਨਾ ਪੰਜਾਬ ਵਿਰੋਧੀ ਖ਼ਤਰਨਾਕ ਸਾਜਿ਼ਸ
ਫ਼ਤਹਿਗੜ੍ਹ ਸਾਹਿਬ, 02 ਮਾਰਚ ( ) “ਲੰਮੇਂ ਸਮੇਂ ਤੋਂ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬ ਸੂਬੇ ਦੀ ਚੱਲਦੀ ਆ ਰਹੀ ਵੱਡੀ ਜਿ਼ੰਮੇਵਾਰੀ ਨੂੰ ਸੈਂਟਰ ਦੇ ਹੁਕਮਰਾਨਾਂ ਵੱਲੋਂ ਰਾਤੋ-ਰਾਤ ਨਿਯਮਾਂ ਵਿਚ ਤਬਦੀਲੀ ਕਰਕੇ ਜੋ ਜਿ਼ੰਮੇਵਾਰੀ ਖ਼ਤਮ ਕੀਤੀ ਗਈ ਹੈ । ਇਹ ਹੁਕਮਰਾਨਾਂ ਵੱਲੋਂ ਪੰਜਾਬ ਦੇ ਪਾਣੀਆਂ ਅਤੇ ਹੈੱਡਵਰਕਸਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਉਤੇ ਡਾਕਾ ਮਾਰਨ ਵਾਲੀਆ ਮੰਦਭਾਵਨਾ ਭਰੀਆ ਅਤਿ ਨਿੰਦਣਯੋਗ ਕਾਰਵਾਈਆ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰਨਗੇ । ਇਸ ਲਈ ਸੈਂਟਰ ਦੇ ਹੁਕਮਰਾਨ ਅਜਿਹੀ ਬਜਰ ਗੁਸਤਾਖੀ ਨਾ ਕਰਨ ਜਿਸ ਨਾਲ ਇਥੋ ਦੇ ਅਮਨ ਚੈਨ ਨਾਲ ਜੀ ਰਹੇ ਪੰਜਾਬ ਦੇ ਨਿਵਾਸੀਆਂ ਦਾ ਇਹ ਸੂਬਾ ਫਿਰ ਤੋਂ ਅਸਥਿਰ ਹੋਵੇ ਅਤੇ ਅਰਾਜਕਤਾ ਵੱਲ ਵੱਧੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੇ ਹੁਕਮਰਾਨਾਂ ਵੱਲੋਂ ਸਾਜ਼ਸੀ ਢੰਗ ਨਾਲ ਮੰਦਭਾਵਨਾ ਭਰੀ ਸੋਚ ਅਧੀਨ ਭਾਖੜਾ-ਬਿਆਸ ਮੈਨੇਜਮੈਟ ਬੋਰਡ ਦੇ ਪ੍ਰਬੰਧ ਵਿਚੋਂ ਪੰਜਾਬ ਸੂਬੇ ਦੀ ਵੱਡੀ ਜਿ਼ੰਮੇਵਾਰੀ ਨੂੰ ਖਤਮ ਕਰਨ ਦੇ ਅਤਿ ਦੁੱਖਦਾਇਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦਰਿਆ ਸਤਲੁਜ, ਬਿਆਸ, ਰਾਵੀ, ਚੇਨਾਬ ਉਤੇ ਬਿਜਲੀ ਪੈਦਾ ਕਰਨ ਵਾਲੇ ਡੈਮ ਬਣੇ ਹੋਏ ਹਨ । ਕਿਉਂਕਿ ਭਾਖੜਾ ਬਿਆਸ ਮੈਨੇਜਮੈਟ ਦਾ ਕੰਟਰੋਲ ਸੈਂਟਰ ਕੋਲ ਹੈ ਅਤੇ ਇਹ ਕਿਸੇ ਸਮੇ ਵੀ ਇਨ੍ਹਾਂ ਡੈਮਾਂ ਦੇ ਪਾਣੀਆ ਦੇ ਗੇਟ ਖੋਲ੍ਹਕੇ ਇਸਨੂੰ ਬਤੌਰ ਜੰਗੀ ਹਥਿਆਰ ਦੀ ਤਰ੍ਹਾਂ ਉਸੇ ਤਰ੍ਹਾਂ ਦੁਰਵਰਤੋ ਕਰ ਸਕਦੇ ਹਨ ਜਿਵੇ 1988 ਵਿਚ ਬਿਨ੍ਹਾਂ ਕਿਸੇ ਸੂਚਨਾਂ ਦੇ ਰਾਤੋ-ਰਾਤ ਭਾਖੜਾ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਸਨ ਅਤੇ ਪੰਜਾਬ ਦਾ ਬਹੁਤ ਵੱਡਾ ਜਾਨੀ, ਮਾਲੀ ਨੁਕਸਾਨ ਹੋਇਆ ਸੀ । ਅਜਿਹਾ ਕਰਨ ਨਾਲ ਇੰਡਸ ਬੇਸਨ ਵਿਚ ਤਾਂ ਬਹੁਤ ਮਾਰੂ ਹੜ੍ਹ ਨਾਲ ਤਬਾਹੀ ਹੋ ਜਾਵੇਗੀ । ਜਿਸ ਨਾਲ ਇਥੋ ਦੀ ਵਸੋ ਤਾਂ ਖਤਮ ਹੋ ਕੇ ਰਹਿ ਜਾਵੇਗੀ । ਜੋ ਪਾਕਿਸਤਾਨ ਨਾਲ ਇੰਡਸ-ਵਾਟਰ ਸੰਧੀ ਹੋਈ ਹੈ, ਉਸ ਵਿਚ ਪੰਜਾਬ ਨਿਵਾਸੀਆ ਉਤੇ ਇਨ੍ਹਾਂ ਦਰਿਆਵਾ ਦੇ ਬਣੇ ਡੈਮਾਂ ਦੇ ਵੱਡੇ ਜੰਗੀ ਖਤਰੇ ਦਾ ਵੀ ਜਿਕਰ ਹੋਣਾ ਚਾਹੀਦਾ ਹੈ ਤਾਂ ਕਿ ਹੁਕਮਰਾਨ ਇਨ੍ਹਾਂ ਡੈਮਾਂ ਨੂੰ ਜੰਗੀ ਹਥਿਆਰ ਵੱਜੋ ਵਰਤਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਨੁਕਸਾਨ ਨਾ ਕਰ ਸਕਣ । ਇਹ ਹੈੱਡਵਰਕਸ ਦੇ ਪਾਣੀਆ ਅਤੇ ਡੈਮਾਂ ਉਤੇ ਪੰਜਾਬ ਸੂਬੇ ਦਾ ਜਾਂ ਫਿਰ ਯੂ.ਐਨ. ਦਾ ਕੰਟਰੋਲ ਹੋਣਾ ਚਾਹੀਦਾ ਹੈ । ਤਾਂ ਕਿ ਇਥੋ ਦੇ ਮੁਤੱਸਵੀ ਹੁਕਮਰਾਨ ਇਨ੍ਹਾਂ ਡੈਮਾਂ ਦੀ ਪੰਜਾਬੀਆਂ ਤੇ ਸਿੱਖ ਕੌਮ ਦੀ ਵਸੋ ਦੀ ਤਬਾਹੀ ਕਰਨ ਲਈ ਕਦੀ ਵੀ ਦੁਰਵਰਤੋ ਨਾ ਕਰ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਭਾਖੜਾ ਬਿਆਸ ਮੈਨੇਜਮੈਟ ਬੋਰਡ ਦੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ ਅਤੇ ਸੈਟਰ ਦੀ ਸਹਿਮਤੀ ਨਾਲ ਬਣੇ ਉਨ੍ਹਾਂ ਨਿਯਮਾਂ ਜਿਨ੍ਹਾਂ ਵਿਚ ਪੰਜਾਬ ਨੂੰ ਇਸਦੇ ਪ੍ਰਬੰਧ ਵਿਚ ਵੱਡਾ ਹਿੱਸੇਦਾਰ ਬਣਾਇਆ ਗਿਆ ਹੈ ਅਤੇ ਇਸਦੇ ਮੁਲਾਜ਼ਮਾਂ ਦੀ ਭਰਤੀ 60-40 ਪ੍ਰਤੀਸਤ ਦੇ ਹਿਸਾਬ ਨਾਲ ਤਹਿ ਕੀਤੀ ਹੋਈ ਹੈ, ਉਨ੍ਹਾਂ ਨਿਯਮਾਂ ਨੂੰ ਜ਼ਬਰੀ ਬਦਲਕੇ ਪੰਜਾਬ ਦੇ ਹੱਕ ਖਤਮ ਕਰਨ ਦੀ ਕੀਤੀ ਗੁਸਤਾਖੀ ਤੋ ਤੋਬਾ ਕਰ ਲੈਣਗੇ ।
ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਾਨੂੰ ਆਪਣੇ ਅਤਿ ਭਰੋਸੇਯੋਗ ਵਸੀਲਿਆ ਤੋਂ ਜਾਣਕਾਰੀ ਮਿਲੀ ਹੈ ਕਿ ਜੋ ਭਾਖੜਾ ਬਿਆਸ ਮੈਨੇਜਮੈਟ ਬੋਰਡ ਵਿਚ ਪੰਜਾਬ ਦੇ ਵੱਡੇ ਅਫਸਰ ਹਨ, ਉਨ੍ਹਾਂ ਨੂੰ ਇਸ ਪ੍ਰਬੰਧ ਵਿਚੋਂ ਮੰਦਭਾਵਨਾ ਅਧੀਨ ਬਾਹਰ ਕੱਢ ਦਿੱਤਾ ਗਿਆ ਹੈ । ਤਾਂ ਕਿ ਉਹ ਇਨ੍ਹਾਂ ਪੰਜਾਬ ਦੇ ਹੈੱਡਵਰਕਸਾਂ ਨੂੰ ਹਾਈਡਰੋਲੋਜੀਕਲ ਵਾਰ ਲਈ ਦੁਰਵਰਤੋ ਕਰ ਸਕਣ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਜਦੋ ਅਮਰੀਕਾ ਦਾ ਅਫਗਾਨੀਸਤਾਨ ਉਤੇ ਕਬਜਾ ਸੀ, ਉਥੋਂ ਦੇ ਦਰਿਆਵਾਂ ਉਤੇ ਇੰਡੀਅਨ ਅਫਸਰਾਂ ਨੇ ਡੈਮਾਂ ਬਣਵਾਈਆ ਹਨ । ਜਿਸਦੀ ਇਨ੍ਹਾਂ ਕੋਲ ਹੀ ਤਕਨੀਕ ਹੈ । ਇੰਡਸ ਬੇਸਨ ਵਿਚ ਹੜ੍ਹਾਂ ਵਾਲੀ ਸਥਿਤੀ ਬਣਾਕੇ ਇਸਨੂੰ ਮਿਲਟਰੀ ਹਥਿਆਰ ਵੱਜੋ ਵਰਤਿਆ ਜਾਵੇ ਇਹ ਇਨ੍ਹਾਂ ਦੀ ਪੰਜਾਬ ਸੂਬੇ ਪ੍ਰਤੀ ਮਾੜੀ ਸੋਚ ਹੈ । ਇਹ ਕਿਸੇ ਸਮੇ ਵੀ ਪੰਜਾਬ ਅਤੇ ਸਿੰਧ ਨੂੰ ਹਮੇਸ਼ਾਂ ਲਈ ਇਸ ਹਾਈਡਰੋਲੋਜੀਕਲ ਵਾਰ ਰਾਹੀ ਨਸਲਕੁਸੀਜ ਅਤੇ ਤਬਾਹ ਕਰ ਸਕਦੇ ਹਨ ।
Average Rating