ਇਤਿਹਾਸ ਵਿੱਚ ਅੱਜ – 31 ਅਕਤੂਬਰ ਦਾ ਦਿਨ ’84 ਘੱਲੂਘਾਰੇ ਦਾ ਸਿੰਘਾਂ ਲਿਆ ਬਦਲਾ; ਇੰਦਰਾ ਗਾਂਧੀ ਦਾ ਸੋਧਾ; ਭਾਈ ਬੇਅੰਤ ਸਿੰਘ ਜੀ ਦੀ ਸ਼ਹੀਦੀ
12 ਅਕਤੂਬਰ 1984 ਨੂੰ ਅਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ। ਕਾਰ ਸੇਵਾ ਵਿੱਚ ਹਿੱਸਾ ਪਾਉਣ ਅਤੇ ਢੱਠੇ ਹੋਏ ਅਕਾਲ ਤਖਤ ਦੀ ਹਾਲਤ ਵੇਖਣ ਵਾਲੀਆਂ ਸੰਗਤਾਂ ਵਿੱਚ ਇੰਦਰਾ ਗਾਂਧੀ ਦੇ ਸੁਰੱਖਿਆ ਕਰਮੀ ਭਾਈ ਬੇਅੰਤ ਸਿੰਘ ਵੀ ਸਨ। ਭਾਈ ਸਹਿਬਬ ਜੀ ਦੀ ਜਮੀਰ ਨੇ ਹਲੂਣਾ ਖਾਦਾ ਤੇ ਉਹਨਾਂ ਤਖਤ ਢਹਿ ਢੇਰੀ ਕਰਵਾਉਣ ਵਾਲੀ ਇੰਦਰਾ ਨੂੰ ਕੀਤੀ ਦਾ ਫਲ ਭੁਗਤਾਉਣ ਦਾ ਮਨ ਬਣਾ ਲਿਆ। ਭਾਈ ਬੇਅੰਤ ਸਿੰਘ ਹੁਰਾਂ ਆਪਣੇ ਨਾਲ ਭਾਈ ਸਤਵੰਤ ਸਿੰਘ ਨੂੰ ਵੀ ਰਲਾ ਲਿਆ। ਇਹਨਾਂ ਆਪਣੀ ਭਾਵਨਾ ਆਪਣੇ ਫੁੱਫੜ ਭਾਈ ਕੇਹਰ ਸਿੰਘ ਨਾਲ ਵੀ ਸਾਂਝੀ ਕੀਤੀ।
ਅਖੀਰ 31 ਅਕਤੂਬਰ 1984 ਦੇ ਮੁਬਾਰਕ ਦਿਨ ਇਹਨਾਂ ਦੋਵਾਂ ਸਿੰਘਾਂ ਨੇ ਇੰਦਰਾ ਗਾਂਧੀ ਨੂੰ ਸਿੱਖਾਂ ਦਾ ਕਤਲਾਮ ਕਰਨ ਅਤੇ ਅਕਾਲ ਤਖਤ ਸਾਹਿਬ ਦੀ ਬੇਹੁਰਮਤੀ ਕਰਨ ਬਦਲੇ ਸੋਧਾ ਲਾਉਣਾ ਕੀਤਾ। ਪਹਿਲਾ ਬੇਅੰਤ ਸਿੰਘ ਨੇ ਰਿਵਾਲਵਰ ਕੱਢਕੇ ਇੰਦਰਾ ਤੇ ਇੱਕ ਫਾਇਰ ਕੀਤਾ, ਗੋਲੀ ਉਸਦੇ ਢਿੱਡ ਵਿੱਚ ਲੱਗੀ। ਫੇਰ ਬਿਲਕੁਲ ਪੁਆਇੰਟ ਬਲੈਂਕ ਰੇਜ ਤੋਂ ਦੋ ਫਾਇਰ ਹੋਰ ਕੀਤੇ। ਇਹ ਗੋਲੀਆਂ ਉਨ੍ਹਾਂ ਦੇ ਸੀਨੇ ਅਤੇ ਕਮਰ ਵਿੱਚ ਲੱਗੀਆਂ। ਉੱਥੋਂ ਪੰਜ ਫੁੱਟ ਦੀ ਦੂਰੀ ‘ਤੇ ਸਤਵੰਤ ਸਿੰਘ ਆਪਣੀ ਆਟੋਮੈਟਿਕ ਕਾਰਬਾਈਨ ਦੇ ਨਾਲ ਖੜ੍ਹਾ ਸੀ। ਇੰਦਰਾ ਗਾਂਧੀ ਨੂੰ ਡਿੱਗਦੇ ਦੇਖ ਉਹਨਾਂ ਵੀ ਫੌਰਨ ਆਪਣੀ ਆਟੋਮੈਟਿਕ ਕਾਰਬਾਈਨ ਦੀਆਂ 25 ਗੋਲੀਆਂ ਇੰਦਰਾ ਗਾਂਧੀ ‘ਤੇ ਚਲਾ ਦਿੱਤੀਆਂ।
ਇੰਦਰਾ ਨੂੰ ਕਤਲ ਕਰਨ ਮਗਰੋਂ ਦੋਵਾਂ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਵਾਸਤੇ ਪੇਸ਼ ਕਰ ਦਿੱਤਾ। ਗ੍ਰਿਫ਼ਤਾਰ ਕਰਕੇ ਸਿੰਘਾਂ ਤੇ ਗੋਲੀਆਂ ਦੀ ਵਾਛੜ ਕੀਤੀ ਗਈ। ਭਾਈ ਬੇਅੰਤ ਸਿੰਘ ਜੀ ਮੌਕੇ ਤੇ ਸ਼ਹੀਦ ਹੋ ਗਏ ਤੇ ਭਾਈ ਸਤਵੰਤ ਸਿੰਘ ਜੀ ਗੰਭੀਰ ਰੂਪ ਚ ਜਖਮੀ ਹੋਏ, ਜਿਨਾਂ ਨੂੰ ਮਗਰੋਂ ਬਚਾ ਲਿਆ ਗਿਆ ਅਤੇ ਸਣੇ ਭਾਈ ਕੇਹਰ ਸਿੰਘ ਜੀ ਦੇ ਮੁਕੱਦਮਾ ਚਲਾ ਕੇ ਫਾਂਸੀ ਦਿੱਤੀ ਗਈ।
Average Rating