0
0
ਜਦੋਂ ਗੁਰੂ ਕਾ ਬਾਗ਼ ਦੇ ਮੋਰਚੇ ਚ ਗ੍ਰਿਫ਼ਤਾਰ ਹੋਏ ਸਿੱਖਾਂ ਦੇ ਇਕ ਜਥੇ ਨੂੰ ਰਾਵਲਪਿੰਡੀ ਤੋਂ ਅਟਕ ਜੇਲ੍ਹ ਵਿਚ ਭੇਜਿਆ ਜਾ ਰਿਹਾ ਸੀ ਤਾਂ ਰਸਤੇ ਵਿਚ ਪੰਜਾ ਸਾਹਿਬ (ਹਸਨ ਅਬਦਾਲ) ਪੈਂਦੇ ਸਟੇਸ਼ਨ ਤੇ ਉੱਥੋਂ ਦੀਆਂ ਸੰਗਤਾਂ ਨੇ ਗੱਡੀ ਰੋਕ ਕੇ ਜਥੇ ਨੂੰ ਲੰਗਰ ਪਾਣੀ ਛਕਾਉਣ ਦਾ ਮਤਾ ਪਕਾਇਆ। ਸਟੇਸ਼ਨ ਮਾਸਟਰ ਨੇ ਸੰਗਤਾਂ ਨੂੰ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ। ਸੰਗਤਾਂ ਨੇ ਵੀ ਫ਼ੈਸਲਾ ਕਰ ਲਿਆ ਕਿ ਲੰਗਰ ਛਕਾਏ ਬਿਨਾਂ ਗੱਡੀ ਨਹੀਂ ਲੰਘਣ ਦਿੱਤੀ ਜਾਵੇਗੀ।
ਮਿੱਥੇ ਦਿਨ, 30 ਅਕਤੂਬਰ 1922 ਨੂੰ, ਗੱਡੀ ਆਈ। ਸੰਗਤਾਂ ਰੇਲਵੇ ਲਾਈਨ ਉੱਤੇ ਹੀ ਲੇਟ ਗਈਆਂ। ਰੇਲਗੱਡੀ ਸਿੱਖ ਸੇਵਾਦਾਰਾਂ ਦੇ ਉੱਤੋਂ ਦੀ ਲੰਘਦੀ ਹੋਈ ਰੁਕੀ। ਇਸ ਮੌਕੇ ‘ਤੇ ਭਾਈ ਪਰਤਾਪ ਸਿੰਘ ਤੇ ਭਾਈ ਕਰਮ ਸਿੰਘ ਸ਼ਹੀਦ ਹੋ ਗਏ। ਇਨ੍ਹਾਂ ਤੋਂ ਇਲਾਵਾ ਕਈ ਹੋਰ ਸਿੱਖਾਂ ਦੇ ਅੰਗ ਕੱਟੇ ਗਏ। ਇਸ ਮਗਰੋਂ ਗੱਡੀ ਘੰਟਾ ਸਵਾ ਘੰਟਾ ਰੁਕੀ ਰਹੀ ਅਤੇ ਕੈਦੀ ਸਿਖਾਂ ਨੂੰ ਪ੍ਰਸ਼ਾਦਾ ਛਕਾਇਆ ਗਿਆ।
Average Rating