0
0
੨੫ ਸਤੰਬਰ ੧੯੭੮ ਨੂੰ ਗੁਰੂ ਦੋਖੀ ਗੁਰਬਚਨਾ ਨਿਰੰਕਾਰੀ ਕਾਨਪੁਰ ਵਿਖੇ ਆਪਣਾ ਸਮਾਗਮ ਕਰਨ ਲੱਗਾ ਸੀ। ਕਾਨਪੁਰ ਦੀ ਸਿੱਖ ਸੰਗਤ ਨੂੰ ਇਸ ਗੱਲ ਦੀ ਖ਼ਬਰ ਹੋਈ ਤਾਂ ਉਹਨਾਂ ਸ਼ਾਂਤਮਈ ਢੰਗ ਨਾਲ ਇਸ ਪਖੰਡੀ ਦਾ ਪ੍ਰੋਗਰਾਮ ਰੋਕਣ ਵਾਸਤੇ ਜਥਾ ਤੋਰਿਆ। ਇਸ ਜਥੇ ਵਿਚ ਸਿੱਖ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ। ਨਿਰੰਕਾਰੀਆਂ ਨੇ ਸ਼ਾਂਤਮਈ ਢੰਗ ਨਾਲ ਗੁਰੂ ਦੀ ਬੇਅਦਬੀ ਦਾ ਵਿਰੋਧ ਕਰਨ ਆਈ ਸਿੱਖ ਸੰਗਤ ‘ਤੇ ਗੋਲੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਿੱਖਾਂ ਨੇ ਸ਼ਾਂਤਮਈ ਰਹਿੰਦਿਆਂ ਸ਼ਹੀਦੀਆਂ ਪਾਈਆਂ। ਇਸ ਸਾਕੇ ਵਿਚ ਬੱਚੇ ਤੇ ਬੀਬੀ ਸਮੇਤ ੧੦ ਸਿੱਖ ਸ਼ਹੀਦ ਹੋ ਗਏ ਤੇ ਅਨੇਕਾਂ ਗੰਭੀਰ ਜ਼ਖਮੀ ਹੋਏ। ਸ਼ਹੀਦ ਹੋਣ ਵਾਲਿਆਂ ਵਿਚ ਬੀਬੀ ਦਰਸ਼ਨ ਕੌਰ, ਭਾਈ ਹਰਚਰਨ ਸਿੰਘ ਚਾਵਲਾ, ਭਾਈ ਜਗਜੀਤ ਸਿੰਘ, ਕਿਸ਼ਨ ਸਿੰਘ ਚਾਨਾ, ਗੁਰਜੀਤ ਸਿੰਘ, ਮਨਮੋਹਨ ਸਿੰਘ ਚਾਵਲਾ, ਕਸ਼ਮੀਰਾ ਸਿੰਘ ਤੇ ਬਲਵੰਤ ਸਿੰਘ ਸ਼ਾਮਲ ਸਨ।
~ਸਿੱਖ ਨਜ਼ਰੀਆ
Average Rating