0
0
ਤਰਨਤਾਰਨ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਵਲੋਂ ਭਗਵਾਨਪੁਰਾ ਅੱਡੇ ਤੇ ਮੋਗਾ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਨੂੰ ਅਸਲੇ ਸਣੇ ਗ੍ਰਿਫਤਾਰ ਕੀਤਾ ਹੈ। ਇਹਨਾਂ ਦਾ ਨਾਮ ਕੰਵਕਪਾਲ ਸਿੰਘ, ਕੁਲਵਿੰਦਰ ਸਿੰਘ ਤੇ ਕਮਲਪ੍ਰੀਤ ਸਿੰਘ ਹਨ। ਪੁਲਸ ਕਹਾਣੀ ਮੁਤਾਬਕ ਇਹਨਾਂ ਨੇ ਪੁਲਸ ਦੇ ਰੋਕਣ ਤੇ ਗੱਡੀ ਭਜਾ ਲਈ, ਫਿਰ ਪੁਲਸ ਵੇ ਬੈਰੀਕੇਡ ਅੱਗੇ ਕੀਤਾ ਜਿਸ ਕਾਰਣ ਗੱਡੀ ਰੁਕ ਗਈ। ਉਸ ਚੋਂ ਬਾਅਦ ਇਕ ਨੌਜਵਾਨ ਨੇ ਗੱਡੀ ਚੋਂ ਉਤਰ ਕੇ ਪੁਲਸ ਤੇ ਪਿਸਤੌਲ ਤਾਣ ਲਈ। ਪੁਲਸ ਨੇ ਤਿੰਨਾਂ ਨੂੰ ਫੜ ਕੇ ਗੱਡੀ ਦੀ ਤਲਾਸ਼ੀ ਲਈ ਜਿਸ ਚ ਦੋ ਟਿਫ਼ਨ ਬੰਬ, ਦੋ ਗ੍ਰਨੇਡ ਤੇ ਤਿੰਨ ਪਿਸਤੌਲ ਮਿਲੇ। ਪੁਲਸ ਵਲੋਂ ਰੰਗ ਬਿਰੰਗਾ ਅਸਲਾ ਬਰਾਮਦ ਹੋਇਆ ਦਿਖਾਇਆ ਗਿਆ ਹੈ। ਪੁਲਸ ਨੇ ਇਹਨਾਂ ਨੌਜਵਾਨਾਂ ਦੇ ਤਾਰ ਪਹਿਲਾਂ ਹੋਈਆਂ ਗ੍ਰਿਫ਼ਤਾਰੀਆਂ ਤੇ ਵਿਦੇਸ਼ ਚ ਬੈਠੇ ਬੰਦਿਆਂ ਨਾਲ ਜੋੜੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੇ ਕੇਸਾਂ ਚ ਨੌਜਵਾਨ ਪੰਜ ਸੱਤ ਸਾਲ ਜੇਲ੍ਹਾਂ ਕਚਿਹਰੀਆਂ ਚ ਰੁਲ ਕੇ ਰਿਹਾਅ ਹੋ ਜਾਂਦੇ ਹਨ ਪਰ ਉਹਨਾਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ।
~ਸਿੱਖ ਨਜ਼ਰੀਆ
Average Rating