0
0
ਗੁਜਰਾਤ ਦੇ ਕੱਛ ਸਥਿਤ ਗੌਤਮ ਅਡਾਨੀ ਦੀ ਮੁੰਦਰਾ ਬੰਦਰਗਾਹ ‘ਤੋਂ Directorate Of Revenue Intelligence ਨੇ ੩੦੦੦ ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਜਿਸਦੀ ਕੀਮਤ ਲਗਭਗ ੨੧੦੦੦ ਕਰੋੜ ਦੱਸੀ ਜਾ ਰਹੀ ਹੈ। ਇਹ ਹਿੰਦੋਸਤਾਨ ਦੀ ਹੁਣ ਤਕ ਦੀ ਸਭ ਤੋੰ ਵੱਡੀ ਬਰਾਮਦਗੀ ਹੈ। ਇਹ ਮਾਮਲਾ ਗੌਤਮ ਅਡਾਨੀ ਨਾਲ ਜੁੜਿਆ ਹੋਣ ਕਰਕੇ ਭਾਰਤੀ ਮੀਡੀਆ ਵਲੋਂ ਦਬਾਇਆ ਜਾ ਰਿਹਾ ਹੈ।
ਇਹ ਮਾਲ ਹਿੰਦੁਸਤਾਨ ਤੋੰ ਕਿਸੇ ਕੰਪਨੀ ਨੇ ਅਫਗਾਨਿਸਤਾਨ ਦੀ ਕਿਸੇ ਫ਼ਰਮ ਕੋਲੋਂ ਮੰਗਾਇਆ ਸੀ ਜੋ ਈਰਾਨ ਦੀ ਅੱਬਾਸ ਬੰਦਰਗਾਹ ਤੋਂ ਤੁਰਿਆ ਸੀ। ਇਹ ਮਾਲ ਟੈਲਕਮ ਪਾਊਡਰ ਦੇ ਕੰਨਟੇਨਰਾਂ ਦੇ ਨਾਲ ਹੀ ਦੋ ਕੰਨਟੇਨਰਾਂ ਰਾਹੀਂ ਆ ਰਿਹਾ ਸੀ।
ਪੁਲਸ ਨੂੰ ਅਜੇ ਤਕ ਉਸ ਫ਼ਰਮ ਬਾਰੇ ਪਤਾ ਨਹੀਂ ਲਗ ਸਕਿਆ। ਫ਼ਰਮ ਵਿਜੇਵਾੜਾ ਦੇ ਫਰਜ਼ੀ ਪਤੇ ਤੇ ਦਰਜ਼ ਹੈ। ਇਸ ਮਾਮਲੇ ਚ ਕਈ ਥਾਈਂ ਛਾਪੇਮਾਰੀ ਚਲ ਰਹੀ ਹੈ ਤੇ ਕੁਝ ਗ੍ਰਿਫ਼ਤਾਰੀਆਂ ਹੋਈਆਂ ਹਨ। ਫੋਰੈਂਸਿਕ ਟੀਮ ਮੁਤਾਬਕ ਹੀਰੋਇਨ ਦੀ ਗੁਣਵਤਾ ਬਹੁਤ ਉਤਮ ਹੈ।
~ਸਿੱਖ ਨਜ਼ਰੀਆ
Average Rating