Breaking News

ਮਹਾਰਾਣੀ ਜਿੰਦ ਕੌਰ ਦੇ ਭਰਾ ਤੇ ਸਰਕਾਰ ਚਲਾਉਣ ਚ ਮੁੱਖ ਰੋਲ ਨਿਭਾਉਣ ਵਾਲੇ ਸ. ਜਵਾਹਰ ਸਿੰਘ ਦਾ ਕਤਲ – 21 ਸਤੰਬਰ 1845

0 0

ਮਹਾਰਾਜਾ ਰਣਜੀਤ ਸਿੰਘ ਦੇ ਜਾਣ ਮਗਰੋਂ ਡੋਗਰਿਆਂ ਹੱਥੋਂ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਜਾ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਤੇ ਕੰਵਰ ਕਸ਼ਮੀਰਾ ਸਿੰਘ ਦਾ ਕਤਲ ਹੋ ਚੁੱਕਾ ਸੀ ਤੇ ਮਹਾਰਾਜਾ ਦਲੀਪ ਸਿੰਘ ਤਖ਼ਤ ਦਾ ਵਾਰਿਸ ਸੀ। ਸਰਕਾਰ ਮਹਾਰਾਣੀ ਜਿੰਦਾਂ ਤੇ ਉਸਦਾ ਭਰਾ ਜਵਾਹਰ ਸਿੰਘ ਚਲਾ ਰਹੇ ਸਨ। ਮਹਾਰਾਣੀ ਦੀ ਸੂਝ ਬੂਝ ਸਦਕਾ ਡੋਗਰੇ ਮਾਰੇ ਜਾ ਚੁੱਕੇ ਸਨ ਪਰ ਗੁਲਾਬ ਸਿੰਘ ਬਚ ਗਿਆ ਸੀ ਤੇ ਜੰਮੂ ਤੇ ਰਾਜ ਕਰ ਰਿਹਾ ਸੀ। ਉਸਨੇ ਸਿਆਲ ਕੋਟ ‘ਤੇ ਰਾਜ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਕੰਵਰ ਪਿਸ਼ੌਰਾ ਸਿੰਘ ਨੂੰ ਭੜਕਾ ਕੇ ਬਗਾਵਤ ਕਰਵਾ ਦਿੱਤੀ। ਜਵਾਹਰ ਸਿੰਘ ਨੇ ਫ਼ੌਜਾਂ ਭੇਜ ਕੇ ਪਿਸ਼ੌਰਾ ਸਿੰਘ ਨੂੰ ਅਟਕ ਤੋਂ ਗ੍ਰਿਫ਼ਤਾਰ ਕਰ ਲਿਆ। ਫੌਜਾਂ ਗ੍ਰਿਫਤਾਰ ਕੀਤੇ ਕੰਵਰ ਸਮੇਤ ਰਸਤੇ ਚ ਪੜਾਅ ਕਰ ਰਹੀਆਂ ਸਨ। ਡੋਗਰਿਆਂ ਦੇ ਖਰੀਦੇ ਬੰਦਿਆਂ ਨੇ ਹਵੇਲੀ ਚ ਰੱਖੇ ਕੰਵਰ ਪਿਸ਼ੌਰਾ ਸਿੰਘ ਨੂੰ ਫਾਹੇ ਲਾ ਕੇ ਮਾਰ ਦਿੱਤਾ। ਮਗਰੋਂ ਡੋਗਰੇ ਦੇ ਬੰਦਿਆਂ ਵਲੋਂ ਭੜਕਾਏ ਸਿੱਖ ਫੌਜੀਆਂ ਨੇ ਮਹਾਰਾਣੀ ਜਿੰਦਾਂ ਦੇ ਸਾਹਮਣੇ ਜਵਾਹਰ ਸਿੰਘ ਕਤਲ ਕਰ ਦਿੱਤਾ। ਕਤਲ ਵੇਲੇ ਮਹਾਰਾਜਾ ਦਲੀਪ ਸਿੰਘ ਉਸ ਦੀ ਗੋਦ ਚ ਸੀ।
~ਸਿੱਖ ਨਜ਼ਰੀਆ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply