0
0
ਜਦੋਂ ਭਾਸ਼ਾ ਅਧਾਰਿਤ ਕਾਫੀ ਸੂਬੇ ਭਾਰਤ ਵਿਚ ਬਣ ਚੁਕੇ ਸਨ ਉਦੋਂ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਹਰਿਆਂ ਤੋਂ ਹਿੰਦ ਸਰਕਾਰ ਪੂਰੀ ਤਰ੍ਹਾਂ ਚਿੱੜੀ ਹੋਈ ਸੀ (ਜਦੋਂਕਿ ਇਹ ਨਾਹਰੇ ਤੇ ਮੰਗ ਸੰਵਿਧਨਕ ਤੌਰ ਤੇ ਦਰੁਸਤ ਸੀ )। ਇਹ ਕਾਕਾ ਵੀ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਹਰੇ ਲਾ ਰਿਹਾ ਸੀ, ਪਹਿਲਾ ਤਾਂ ਡਰਾ ਧਮਕਾ ਕੇ ਚੁਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਕਾ ਜੀ ਚੜ੍ਹਦੀਕਲਾ ਦੇ ਨਾਹਰੇ ਲਾਉਂਦੇ ਰਹੇ। ਅਖੀਰ ਪੁਲਿਸ ਨੇ ਆਪਣਾ ਅਸਲੀ ਚਿਹਰਾ ਦਿਖਾਇਆ। ਇਸ ਬੱਚੇ ਨੂੰ ਬਹੁਤ ਕੁਟਿਆ ਘਚੋਲਿਆ, ਲੱਤਾਂ ‘ਚ ਗੋਲੀਆਂ ਮਾਰੀਆਂ, ਪਹਿਲਾਂ ਤੋਂ ਹੀ ਜਖ਼ਮੀ ਬਾਂਹ ਵੱਢਕੇ ਅਲੱਗ ਕਰ ਦਿੱਤੀ। ਇੱਥੇ ਹੀ ਬਸ ਨਹੀਂ, ਉਹਨਾਂ ਇਸ ਬੱਚੇ ਦੀਆ ਅੱਖਾਂ ਵੀ ਕੱਢ ਸੁੱਟੀਆ ਤੇ ਅੰਤ ਜਖਮੀ ਹਾਲਤ ਵਿੱਚ ਜਿਓੰਦੇ ਨੂੰ ਹੀ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਜਿਥੇ ਇਕ ਪਾਸੇ ਸਿੱਖਾਂ ਦੇ ਬੱਚੇ ਪੰਜਾਬੀ ਖਾਤਰ ਜਾਨਾਂ ਵਾਰ ਰਹੇ ਸਨ ਉਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਹਿੰਦੂਆਂ ਨੇ 1961 ਦੀ ਜਨਗਨਣਾ ਚ ਆਪਣੀ ਮਾਂ ਬੋਲੀ ਹਿੰਦੀ ਲਿਖਾਈ।
21 ਸਤੰਬਰ 1960
Average Rating