ਅਫਗਾਨੀਸਤਾਨ ਤੋਂ ਸਿੱਖ ਪ੍ਰਚਾਰਕ ਸ ਜਸਬੀਰ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਸੁਨੇਹਾ ਭੇਜਿਆ ਹੈ ਕਿ ਅਫਗਾਨੀਸਤਾਨ ਚ ਵਸਦੀ ਸੰਗਤ ਸਹੀ ਸਲਾਮਤ ਅਤੇ ਸੁਰੱਖਿਅਤ ਹੈ, ਗੁਰੂ ਘਰ ਦਾ ਨਿਸ਼ਾਨ ਸਾਹਿਬ ਪਹਿਲਾਂ ਵਾਂਗ ਝੂਲ ਰਿਹਾ ਹੈ। ਗਜਨੀ, ਜਲਾਲਾਬਾਦ ਅਤੇ ਕਾਬਲ ਦੀ ਸੰਗਤ ਕਰਤਾ ਪ੍ਰਵਾਨ ਦੇ ਗੁਰੂ ਘਰ ਵਿਚ ਇਕੱਤਰ ਹੋ ਕੇ ਬੈਠੀ ਹੈ। ਅੱਜ ਸਵੇਰੇ ਤਾਲੀਬਾਨ ਦੇ ਲੜਾਕਿਆਂ ਵਲੋਂ ਉਸ ਗੁਰੂ ਘਰ ਦਾ ਦੌਰਾ ਕੀਤਾ ਗਿਆ ਅਤੇ ਸਿੱਖਾਂ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਾ ਯਕੀਨ ਦਵਾਇਆ ਗਿਆ। ਉਹਨਾਂ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਆਪਣਾ ਸੰਪਰਕ ਨੰਬਰ ਦਿੱਤਾ ਤੇ ਕੋਈ ਵੀ ਲੋੜ ਪੈਣ ਤੇ ਸੰਪਰਕ ਕਰਨ ਲਈ ਕਿਹਾ। ਅਫਗਾਨੀਸਤਾਨ ਤੋਂ ਸਿੱਖਾਂ ਦਾ ਸੰਦੇਸ਼ ਹੈ ਕਿ ਤਾਲੀਬਾਨ ਨੇ ਸ਼ਾਂਤਮਈ ਢੰਗ ਨਾਲ ਕਾਬਲ ਤੇ ਕਬਜ਼ਾ ਕੀਤਾ ਹੈ ਜਿਸ ਵਿਚ ਬਜ਼ਾਰ ਬੰਦ ਹੋਣ ਤੋਂ ਇਲਾਵਾ ਕੋਈ ਘਟਨਾ ਨਹੀਂ ਵਾਪਰੀ, ਇਸ ਲਈ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖ ਨਿਸ਼ਚਿੰਤ ਰਹਿਣ। #afghantaliban #afghanistan #taliban

ਅਫਗਾਨੀਸਤਾਨ ਤੋਂ ਸਿੱਖਾਂ ਦਾ ਸੁਨੇਹਾ 16/08/2021

Average Rating