Breaking News

ਕਿਨੌਰ ਚ ਸਤਲੁਜ ਤੇ ਵੱਡਾ ਡੈਮ ਅਤੇ ਪਣ-ਬਿਜਲੀ ਪ੍ਰਾਜੈਕਟ ਲਾਉਣ ਦੀ ਤਿਆਰੀ, 12 ਕਿ.ਮੀ. ਲੰਮੀ ਸੁਰੰਗ ਰਾਹੀਂ ਵਹੇਗਾ ਸਤਲੁਜ, ਕਿਨੌਰ ਦੇ ਨਾਲ ਨਾਲ ਖ਼ਤਰੇ ਚ ਮਾਲਵੇ ਦੀ ਸੱਭਿਅਤਾ

0 0

ਜੁਝਾਰ ਸਿੰਘ
ਮਾਲਵੇ ਨੂੰ ਸਿੰਜਣ ਵਾਲੇ ਸਤਲੁਜ ਦਰਿਆ ਉਪਰ ਹਿਮਾਚਲ ਦੇ ਜ਼ਿਲ੍ਹੇ ਕਿਨੌਰ ਵਿਚ ਵੱਡੀ ਡੈਮ ਅਤੇ ਪਣ ਬਿਜਲੀ ਪ੍ਰਾਜੈਕਟ ਬਣਨ ਦੀ ਤਿਆਰੀ ਹੋ ਰਹੀ ਹੈ। ਇਸ ਡੈਮ ਦੀ ਉਚਾਈ 270 ਫੁੱਟ ਹੋਵੇਗੀ। ਜੰਗੀ ਠੋਪਣ ਨਾਮਕ ਇਸ ਪ੍ਰਾਜੈਕਟ ਅਧੀਨ ਸਤਲੁਜ ਦਰਿਆ ਦੇ ਵਹਾਅ ਨੂੰ ਕੰਟਰੋਲ ਕਰਨ ਲਈ 10 ਕਿ.ਮੀ. ਲੰਮੀ ਝੀਲ ਬਣਾਈ ਜਾਵੇਗੀ ਜਿਸ ਵਾਸਤੇ 156 ਹੈਕਟੇਅਰ ਜੰਗਲ ਡੋਬਿਆ ਜਾਵੇਗਾ। ਇਸ ਕਾਰਜ ਲਈ ਕੁਲ ਮਿਲਾ ਕੇ 300 ਏਕੜ ਜੰਗਲ ਦਾ ਰਕਬਾ ਤਬਾਹ ਕੀਤਾ ਜਾਵੇਗਾ। ਸਤਲੁਜ ਦੇ ਵਹਾਅ ਨੂੰ ਕੰਟਰੋਲ ਕਰਨ ਲਈ 12 ਕਿ.ਮੀ. ਲੰਮੀ ਸੁਰੰਗ ਬਣਾਈ ਜਾਵੇਗੀ।
ਇਸ ਪ੍ਰਾਜੈਕਟ ਦੀ ਸਮਰੱਥਾ 800 ਮੈਗਾਵਾਟ ਤੋਂ ਵੱਧ ਹੋਵੇਗੀ। ਇਸ ਤੋਂ ਪਹਿਲਾਂ ਹਿਮਾਚਲ ਵਿਚ ਕੁਲ 10 ਹਜ਼ਾਰ ਮੈਗਾਵਾਟ ਤੋਂ ਵੱਧ ਸਮਰੱਥਾ ਵਾਲੇ 142 ਪਣ ਬਿਜਲੀ ਪ੍ਰਾਜੈਕਟ ਚਲ ਰਹੇ ਜਾਂ ਉਸਾਰੀ ਅਧੀਨ ਹਨ। ਇਸ ਪ੍ਰਾਜੈਕਟ ਦੇ ਬਣਨ ਨਾਲ 90 ਫੀਸਦੀ ਸਤਲੁਜ ਜਾਂ ਤਾਂ ਸੁਰੰਗ ਰਾਹੀਂ ਜਾਂ ਡੈਮਾਂ ਚ ਬੰਦ ਹੋ ਜਾਵੇਗਾ ਜਿਸ ਦਾ ਕੰਟਰੋਲ ਹਿੰਦੁਸਤਾਨ ਦੇ ਹੱਥਾਂ ਚ ਹੋਵੇਗਾ।
ਦੂਜੇ ਪਾਸੇ ਠੰਡਾ ਮਾਰੂਥਲ ਹੋਣ ਕਾਰਣ ਕਿਨੌਰ ਦੇ ਲੋਕ ਇਸ ਪ੍ਰਾਜੈਕਟ ਨੂੰ ਆਪਣੇ ਪੌਣ ਪਾਣੀ ਅਤੇ ਜ਼ਮੀਨ ਲਈ ਖਤਰਾ ਦਸ ਕੇ ਇਸਦਾ ਵਿਰੋਧ ਕਰ ਰਹੇ ਹਨ। ਗੈਰ ਕੁਦਰਤੀ ਵਿਕਾਸ ਕਾਰਣ ਕਿਨੌਰ ਦੇ ਲੋਕ ਪਹਿਲਾਂ ਹੀ ਪਹਾੜਾਂ ਦੇ ਖਿਸਕਣ ਵਰਗੀਆਂ ਆਫਤਾਂ ਕਾਰਣ ਜਾਨਾਂ ਅਤੇ ਜ਼ਮੀਨਾਂ ਗਵਾ ਰਹੇ ਹਨ। ਉਥੋਂ ਦੀ ਵਿਦਿਆਰਥੀ ਜਥੇਬੰਦੀ “ਕਯਾਂਙ” (ਪੰਜਾਬੀ ਮਤਲਬ ਚੰਗਿਆੜੀ) ਇਸ ਖਿਲਾਫ਼ ਵੱਡਾ ਸੰਘਰਸ਼ ਕਰ ਰਹੀ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply