Breaking News

ਮੇਰੇ ਜਿਗਰੀ ਦੋਸਤਾ (ਕਵਿਤਾ) – ਬਾਬਾ ਗੁਰਬਚਨ ਸਿੰਘ ਮਾਨੋਚਾਹਲ

0 0
ਮੇਰੇ ਜਿਗਰੀ ਦੋਸਤਾ, ਤੇਰਾ ਚਿਤਵਿਆ ਸੰਕਲਪ 
ਮੇਰੇ ਅੰਦਰ ਲਟ ਲਟ ਬਲ ਰਿਹਾ ਹੈ 
ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਰ 
ਅਸੀਂ ਆਪਣੇ ਅਰਮਾਨਾਂ ਨੂੰ ਸੂਲੀ ਟੰਗ ਦਿੱਤਾ ਹੈ 
ਜਿਹੜੀ ਸ਼ਮ੍ਹਾ ਤੂੰ ਬਾਲ ਕੇ ਦੇ ਗਿਆਂ ਯਾਰਾ 
ਉਹ ਭਾਂਬੜ ਬਣ ਮੱਚੀ 
ਤੇ ਅਸੀਂ ਉਸ ਨੂੰ ਪ੍ਰਚੰਡ ਕਰਨ ਦੇ ਵਾਸਤੇ 
ਆਪਣਾ ਖੂਨ ਤੇਲ ਦੀ ਥਾਂ ਪਾ ਰਹੇ ਹਾਂ 
ਮੈਨੂੰ ਪਤਾ ਇੱਥੋਂ ਕਦੀ ਕੋਈ ਵਾਪਸ ਨਹੀਂ ਆਇਆ 
ਜਿਸ ਜਹਾਨ ਨੂੰ ਤੂੰ ਤੁਰ ਗਿਆ ਯਾਰਾ 
ਐਪਰ ਮੈਂ ਮਨ ਦੀ ਤਸੱਲੀ ਦੇਣੀ ਚਾਹੁੰਦਾ ਹਾਂ 
ਤੇ ਚਾਹੁੰਦਾ ਹਾਂ ਕਿ ਤੂੰ ਆ 
ਤੇ ਆ ਕੇ ਵੇਖ ਅੱਖੀਂ 
ਕਿ ਤੇਰੇ ਨਕਸ਼ੇ ਕਦਮਾਂ ਉੱਤੇ ਤੁਰ ਕੇ 
ਅਸੀਂ ਕਿੰਨਾ ਪੈਂਡਾ ਤੈਅ ਕਰ ਲਿਆ ਹੈ 
ਤੇ ਨਾਲੇ ਵੇਖ ਕਿ ਘਰ ਘਰ ਵਿੱਚੋਂ ਪਤੰਗੇ 
ਕਿਵੇਂ ਸ਼ਮ੍ਹਾ ’ਤੇ ਕੁਰਬਾਨ ਹੋਣ ਲਈ ਆ ਰਹੇ ਨੇ 
ਤੇਰੀ ਸੋਚ ਤੇ ਤੇਰਾ ਸੰਕਲਪ ਮੇਰੇ ਕੋਲ ਹੈ 
ਤੇ ਕਸਮ ਤੂੰ ਵੀ ਕਦੀ ਦੂਰ ਨਹੀਂ ਹੋਇਆ 
ਅਸੀਂ ਹਿਰਦੇ ਵਿੱਚ ਸਾਂਭ ਕੇ ਰੱਖੀ ਹੋਈ ਹੈ 
ਤੇਰੇ ਵਿਚਾਰਾਂ ਦੀ ਸੁੱਚੀ ਜਿਹੀ ਪੱਗ 
ਉੱਚਾ ਹੋ ਕੇ ਵੀ ਤੂੰ ਨੀਵਿਆਂ ਨੂੰ ਯਾਰ ਆਖਿਆ ਸੀ 
ਇਹੋ ਤਾਂ ਤੇਰੀ ਵਡਿਆਈ ਸੀ ਯਾਰਾ 
ਅਸੀਂ ਨੀਵੇਂ ਤੇ ਨਿਮਾਣੇ ਜ਼ਰੂਰ ਹਾਂ 
ਪਰ ਕਮੀਨੇ ਨਹੀਂ 
ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ 
"ਸੀਸ ਦੀਆ ਪਰ ਸਿਰੜ ਨਾ ਦੀਆ" ਦੀ ਦੁਆ ਮੰਗਦੇ ਹਾਂ 
ਆਜ਼ਿਜ਼ ਹੋ ਕੇ ਆਪਣੇ ਖੁਦਾ ਪਾਸੋਂ 
ਤੇ ਤੈਨੂੰ ਸਾਲਸ ਮੰਨ ਕੇ ਦੁਹਰਾਂਦਾਂ ਮੈਂ ਪ੍ਰਣ 
ਕਿ ਤੇਰੇ ਸੰਕਲਪ ਨੂੰ ਮੂਰਤੀਮਾਨ ਕਰਾਂਗਾ 
~ 
ਬਾਬਾ ਗੁਰਬਚਨ ਸਿੰਘ ਮਾਨੋਚਾਹਲ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply