ਵੈਨਕੂਵਰ ਕਨੇਡਾ ਤੋਂ ਨਸਲੀ ਵਿਤਕਰੇ ਦੇ ਕਰਕੇ, 29 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਜਹਾਜ ਬਜਬਜ ਘਾਟ ਤੇ ਪਹੁੰਚਦਾ ਹੈ, ਅੱਗੇ ਇਕ ਖਾਸ ਸਵਾਰੀ ਮੁਸਾਫ਼ਰਾਂ ਨੂੰ ਪੰਜਾਬ ਵੱਲ ਲਿਜਾਣ ਵਾਸਤੇ ਖੜੀ ਹੈ। ਦਰਅਸਲ ਇਹ ਨਵੇਂ ਬਣੇ ਕਨੂੰਨਾਂ – ਗੈਰ ਮੁਲਕੀ ਆਰਡੀਨੈਂਸ ਅਤੇ ਇਨਗਰੈੱਸ ਇੰਟੂ ਇੰਡੀਆ ਆਰਡੀਨੈਂਸ; ਤਹਿਤ ਸਵਾਰਾਂ ਨੂੰ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਸਨ। ਜਦ ਇਸ ਖਾਸ ਸਵਾਰੀ ਵਿਚ ਬੈਠਣ ਦੀ ਬਜਾਏ ਯਾਤਰੂ ਸਿਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਕਲਕੱਤਾ ਬੜਾ ਬਜ਼ਾਰ ਦੇ ਗੁਰੂਘਰ ਵਲ ਟੁਰਨਾ ਸ਼ੁਰੂ ਕੀਤਾ ਤਾਂ ਭੜਕੇ ਹੋਏ ਪੁਲਿਸ ਮੁਲਾਜ਼ਮਾਂ ਨੇ ਗੋਲੀਆਂ ਵਰਾਉਣੀਆ ਸ਼ੁਰੂ ਕਰ ਦਿਤੀਆਂ। ਜਿਸ ਵਿਚ 15 ਜਾਣੇ ਮਾਰੇ ਗਏ, ਬਾਕੀ ਗ੍ਰਿਫਤਾਰ ਹੋਏ ਤੇ ਬਾਬਾ ਗੁਰਦਿੱਤ ਸਿੰਘ ਸਣੇ 30 ਜਾਣੇ ਫਰਾਰ ਹੋਣ ਚ ਕਾਮਯਾਬ ਹੋਏ।

ਕਾਮਾਗਾਟਾ ਮਾਰੂ ਸਾਕਾ

Average Rating