Breaking News

ਅੱਜ ਦਾ ਸਿੱਖ ਇਤਿਹਾਸ 07/08/1847

0 0

ਅੰਗਰੇਜ਼ ਸਿੱਖ ਰਾਜ ‘ਤੇ ਅਣ-ਐਲਾਨੀਆ ਕਾਬਜ ਹੋ ਚੁੱਕੇ ਸਨ। ਅੱਜ ਦੇ ਦਿਨ ਅੰਗਰੇਜ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਲਾਹੌਰ ਦਰਬਾਰ ਲਾਇਆ ਜਿਸ ਵਿਚ ਸਿੱਖ ਰਾਜ ਦੇ ਗਦਾਰਾਂ ਨੂੰ ਉਚ ਅਹੁਦੇ ਵੰਡਣੇ ਸਨ। ਅੰਗਰੇਜ਼ਾਂ ਨੇ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਦੇਣ ਦਾ ਐਲਾਨ ਕੀਤਾ। ਰਸਮ ਮੁਤਾਬਕ ਤੇਜ ਸਿੰਘ ਨੂੰ ਮਹਾਰਾਜੇ ਨੇ ਤਿਲਕ ਲਾਉਣਾ ਸੀ। ਮਹਾਰਾਣੀ ਜਿੰਦ ਕੌਰ ਦੇ ਸਮਝਾਏ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਨਿੱਕੇ ਨਿੱਕੇ ਹੱਥ ਪਿਛੇ ਕਰਕੇ ਤਿਲਕ ਲਾਉਣ ਤੋੰ ਨਾਂਹ ਕਰ ਦਿੱਤੀ। ਇਹ ਰਸਮ ਇਕ ਗ੍ਰੰਥੀ ਵਲੋਂ ਨਿਭਾਈ ਗਈ। ਸ਼ਾਮ ਨੂੰ ਆਤਸ਼ਬਾਜੀ ਕੀਤੀ ਗਈ ਪਰ ਮਹਾਰਾਜਾ ਉਥੇ ਵੀ ਨਾ ਆਇਆ। ਸਭ ਕੁਝ ਲੁੱਟੇ ਜਾਣ ਦੇ ਬਾਵਜੂਦ ਮਹਾਰਾਜੇ ਨੇ ਅਣਖ ਨੂੰ ਦਾਗ ਨਾ ਲਾਇਆ। ਮਹਾਰਾਣੀ ਜਿੰਦ ਕੌਰ ਨੇ ਰਾਜਨੀਤਕ ਤੇ ਇਖਲਾਕੀ ਪੱਖ ਤੋਂ ਪੂਰੀ ਦ੍ਰਿੜਤਾ ਦਿਖਾਈ। #sikhhistory #sikhs #khalsaraaj #britishempire

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply