ਪਹਿਲਾਂ ਤਾਂ ਮੈਂ ਨਿੱਜੀ ਤੌਰ ਤੇ ਦਿੱਲੀ ਘੇਰੀ ਬੈਠੀ ਸੰਗਤ ਤੋਂ ਮਾਫ਼ੀ ਮੰਗਦਾ ਹਾਂ ਕਿ ਸਰੀਰਕ ਰੂਪ ਵਿੱਚ ਉਹਨਾਂ ਵਿੱਚ ਹੁਣ ਤੱਕ ਪਹੁੰਚ ਨਹੀ ਸਕਿਆਂ। ਇਸਦਾ ਕਾਰਨ ਇਹ ਹੈ ਕਿ ਮੇਰੀ ਨਾਗਰਿਕਾਂ ਅਮਰੀਕਾ ਦੀ ਹੈ ਤੇ ਮੇਰੇ ਕੋਲ ਭਾਰਤ ਦਾ ਟੂਰਿਸਟ ਵੀਜ਼ਾ ਹੈ। ਉਸ ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੈ।ਕਰੋਨਾ ਕਰਕੇ। ਓ ਸੀ ਆਈ ਇੱਕ ਵਿਕਲਪ ਹੈ। ਉਹ ਅਪਲਾਈ ਕਰਤਾ। ਪਰ ਮਨ ਕਰਕੇ ਹਰ ਪਲ ਤੁਹਾਡੇ ਕੋਲ ਹਾਂ।
ਇਹ ਇਤਿਹਾਸ ਦੇ ਉਹ ਸੁਨਹਿਰੀ ਪਲ ਹਨ। ਜਿਸ ਤੇ ਹਰ ਸੱਚਾ ਮਨੁੱਖ ਮਾਨ ਮਹਿਸੂਸ ਕਰ ਰਿਹਾ। ਇਹ ਇਸ ਤਰਾਂ ਮਹਿਸੂਸ ਹੋ ਰਿਹਾ ਜਿਵੇਂ ਬੁਰਾਈ ਤੇ ਸੱਚ ਦੀ ਜਿੱਤ ਹੋਵੇ।
ਪੰਜਾਬ ਵਿੱਚ ਤਾਂ ਕਿਸਾਨਾਂ ਨੇ ਆਪਣਾ ਸੰਘਰਸ਼ ਉਸ ਸਮੇਂ ਹੀ ਸ਼ੁਰੂ ਕਰ ਦਿੱਤਾ ਸੀ। ਜਦੋਂ ਔਰਡੀਨੈਸ ਆਏ ਸੀ ਜੂਨ ਵਿੱਚ । ਪਰ ਉਸ ਸਮੇ ਕਿਸਾਨਾਂ ਦੀ ਪਹੁੰਚ ਲੋਕਾਂ ਤੱਕ ਬੜੀ ਸੀਮਤ ਸੀ। ਪਰ ਜਿਵੇਂ ਜਿਵੇਂ ਉਹਨਾਂ ਦਾ ਸੰਘਰਸ਼ ਲੰਮਾ ਹੁੰਦਾ ਗਿਆ। ਉਹ ਆਪਣੀ ਗੱਲ ਲੋਕਾਂ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਹੋਏ। ਜ਼ਿਆਦੇ ਲੋਕਾਂ ਤੱਕ ਕਿਸਾਨਾਂ ਦੀ ਗੱਲ ਪਹੁੰਚਾਉਣ ਵਿੱਚ ਪੰਜਾਬੀ ਕਲਾਕਾਰਾਂ ਦਾ ਵੱਡਾ ਯੋਗਦਾਨ ਰਿਹਾ। ਸ਼ੰਭੂ ਮੋਰਚਾ ਇੱਕ ਗੱਲ ਸਥਾਪਿਤ ਕਰਨ ਚ ਕਾਮਯਾਬ ਰਿਹਾ ਕਿ ਇਹ ਪੰਜਾਬ ਦੀ ਹੋਂਦ ਦੀ ਲੜਾਈ ਹੈ। ਕੁਦਰਤੀ ਪੰਜਾਬ ਦੇ ਖੂਨ ਵਿੱਚ ਕੋਈ ਐਸੀ ਚੀਜ਼ ਹੈ। ਜਦੋਂ ਇਸ ਨੂੰ ਇਹ ਮਹਿਸੂਸ ਹੁੰਦਾ ਕਿ ਹੁਣ ਧਰਮ ਦੀ ਗੱਲ ਹੈ,ਹੁਣ ਗ਼ੈਰਤ ਦੀ ਗੱਲ ਹੈ, ਹੁਣ ਮਜ਼ਲੂਮ ਨਾਲ ਧਿਰ ਬਨਣ ਦੀ ਲੋੜ ਹੈ,ਹੁਣ ਹੋਂਦ ਗੱਲ ਗੱਲ ਤਾਂ ਇਹ ਹਰ ਜਾਲਮ ਅੱਗੇ ਵਗਾਰ ਬਣ ਕੇ ਖੜਿਆ ਹੈ।
ਜਿਸ ਦਿਨ ਦਿੱਲੀ ਜਾਣ ਦੀ ਅਵਾਜ਼ ਦਿੱਤੀ ਕਿਸਾਨ ਜੱਥੇਬੰਦੀਆਂ ਨੇ। ਤਾਂ ਪੰਜਾਬ ਦੇ ਨੌਜਵਾਨ ਵਰਗ ਨੇ ਇਸ ਨੂੰ ਇਸ ਤਰਾਂ ਲਿਆ ਕਿ ਇਹ ਪੰਜਾਬ ਦੀ ਗ਼ੈਰਤ ਦਾ ਸਵਾਲ ਹੈ ,ਅਣਖ ਦਾ ਸਵਾਲ ਹੈ। ਅਸੀਂ ਤਾਂ ਦਿੱਲੀ ਪਹੁੰਚ ਕੇ ਵਿਖਾਵਾਂਗੇ।ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਸਾਨੂੰ ਜਿੱਥੇ ਸਰਕਾਰ ਰੋਕੇਗੀ ਅਸੀਂ ਰੁਕ ਜਾਵਾਂਗੇ। ਪਰ ਪੰਜਾਬ ਦੇ ਜਾਇਆ ਨੇ ਦਿਖਾ ਦਿੱਤਾ ਕੇ ਉਹਨਾਂ ਅੰਦਰ ਉਹੀ ਖੂਨ ਹੈ ਜੋ 18 ਸਦੀ ਦੇ ਸਿੰਘਾਂ ਅੰਦਰ ਸੀ। ਉਹਨਾਂ ਨੂੰ ਬੀ ਜੇ ਪੀ ਸਰਕਾਰ ਦੀ ਕੋਈ ਰੋਕ ਆਪਣੀ ਮੰਜਿਲ ਤੇ ਪਹੁੰਚਣ ਤੋਂ ਰੋਕ ਨਾਂ ਸਕੀ। ਇਹ ਵਰਤਾਰਾ ਇਸ ਤਰਾਂ ਸੀ ਕਿ ਜਿਵੇਂ ਕਿਸੇ ਦਰਿਆ ਨੇ ਹੜ ਦਾ ਰੂਪ ਲੈ ਲਿਆ ਹੋਵੇ। ਪਰ ਜਦੋਂ ਆਪਣੀ ਮੰਜਿਲ ਤੇ ਪਹੁੰਚ ਜਾਵੇ ਤਾਂ ਫਿਰ ਹੜ ਸਮੁੰਦਰ ਵਿੱਚ ਸ਼ਾਤ ਹੋ ਕਿ ਬੈਠ ਜਾਵੇ। ਦਿੱਲੀ ਪਹੁੰਚਣ ਤੱਕ ਸਿੰਘਾਂ ਦਾ ਰੂਪ ਹੜ ਵਾਂਗਰ ਸੀ। ਪਰ ਜਦੋਂ ਉਹ ਦਿੱਲੀ ਬਾਡਰ ਤੇ ਪਹੁੰਚੇ ਤਾਂ ਸਮੁੰਦਰ ਵਾਂਗ ਸ਼ਾਤ ਹੋ ਕੇ ਬੈਠ ਗਏ। ਉਹਨਾਂ ਦੀ ਸ਼ਾਂਤੀ ਨੂੰ ਤੋੜਣ ਲਈ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ। ਪਰ ਉਹਨਾਂ ਨੇ ਬਿਬੇਕ ਬੁੱਧ ਵਰਤ ਕੇ ਸਰਕਾਰ ਦੀਆ ਸਾਰੀਆਂ ਚਾਲਾ ਫੇਲ ਕਰ ਦਿੱਤੀਆਂ ਹਨ। ਤੇ ਜਿਵੇਂ ਜਿਵੇਂ ਦਿੱਲੀ ਮੋਰਚੇ ਦੇ ਦਿਨ ਵੱਧਦੇ ਜਾ ਰਹੇ ਹਨ ਉਸ ਨਾਲ ਬਹੁਤ ਲੋਕ ਸਰਕਾਰ ਦੀਆ ਨੀਤੀਆਂ ਦੇ ਸਤਾਏ ਹੋਏ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਨ ਤੇ ਇਹ ਮੋਰਚਾ ਦਿਨੋ ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ।
ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਸਰਕਾਰ ਤੇ ਕਿਸਾਨਾਂ ਵਿਚਕਾਰ ਮੋਰਚਾ ਲਗਾਅ ਦਿੱਤਾ ਹੈ।ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੀਆ ਮੰਗਾ ਮੰਨੇ। ਜੇ ਸਰਕਾਰ ਨੇ ਕਿਸਾਨਾ ਨਾਲ ਕੋਈ ਜਬਰ ਕਰਨਾ ਚਾਹਿਆ ਤਾਂ ਪਹਿਲਾਂ ਅਕਾਲੀ ਫੌਜ ਨਾਲ ਲੜਨਾ ਪਵੇਗਾ। ਇਸ ਸੰਘਰਸ਼ ਨੂੰ ਪੂਰੀ ਦੁਨੀਆ ਸਮਰਥਨ ਦੇ ਰਹੀ ਹੈ।ਦੁਨੀਆਂ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ ਕਿਸਾਨਾਂ ਦੇ ਹੱਕ ਵਿੱਚ ਭਾਰਤੀ ਅੰਬੂਸੀਆਂ ਸਾਹਮਣੇ ਪਰਦਰਸ਼ਨ ਲਗਾਤਾਰ ਹੋ ਰਹੇ ਹਨ।ਦੁਨੀਆਂ ਦੇ ਵੱਡੇ ਰਾਜਨੀਤਿਕ ਲੋਕ,ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਨੇ ਇਸ ਤੇ ਬਿਆਨ ਦਿੱਤੇ ਹਨ। ਬਹੁਤ ਦੇਸ਼ਾਂ ਦੀਆਂ ਸੰਸਦਾਂ ਵਿੱਚ ਇਸ ਸੰਘਰਸ਼ ਦੀ ਗੱਲ ਹੋਈ ਹੈ। ਸਾਰਾ ਵਰਤਾਰਾ ਇਸ ਤਰਾ ਲੱਗ ਰਿਹਾ ਹੈ ਜਿਵੇ ਵਾਹਿਗੁਰੂ ਆਪ ਅਗਵਾਹੀ ਕਰ ਰਹੇ ਹੋਣ ਇਸ ਸੰਘਰਸ਼ ਦੀ। ਤੇ ਸਭ ਸ਼ਹੀਦ ਸਿੰਘ ਨਾਲ ਆ ਖੜੇ ਹੋਣ।
ਇਸ ਸੰਘਰਸ਼ ਨੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਹੀ ਨਹੀਂ ਪੰਜਾਬ ਦੇ ਅਮੀਰ ਸਭਿਆਚਾਰ ਨਾਲ ਜੋੜਿਆ। ਇਸਨੇ ਪੰਜਾਬ ਦੇ ਲੋਕਾਂ ਨੂੰ ਵੀ ਆਪਣਾ ਅਮੀਰ ਸਭਿਆਚਾਰ ਯਾਦ ਕਰਾ ਦਿੱਤਾ। ਤੇ ਇਸ ਵਿੱਚੋਂ ਮੈਨੂੰ ਜੋ ਨਵੀਂ ਗੱਲ ਮਹਿਸੂਸ ਹੋਈ ਹੈ ਕਿ ਪੰਜਾਬ ਦਾ ਹਰ ਜਾਇਆ ਨਿੱਜੀ ਜ਼ਿੰਦਗੀ ਵਿੱਚ ਭਾਵੇਂ ਜਿੰਨਾਂ ਮਰਜ਼ੀ ਗਰਕ ਜਾਏ। ਪਰ ਜਦੋਂ ਉਹਨਾਂ ਨੂੰ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਗੱਲ ਗੁਰੂ ਦੀ ਹੈ ,ਗੱਲ ਪੰਜਾਬ ਦੀ ਇੱਜ਼ਤ ਦੀ ਹੈ ਤਾਂ ਔਗੁਣਾਂ ਨਾਲ ਭਰਿਆ ਮਨੁੱਖ ਵੀ ਚੰਦਨ ਬਣ ਜਾਂਦਾ ਤੇ ਦਿੱਲੋਂ ਮਰਿਯਾਦਾ ਵਿੱਚ ਆ ਜਾਂਦਾ ਹੈ। ਜਿਸ ਦਿਨ ਦਾ ਇਹ ਮੋਰਚਾ ਦਿੱਲੀ ਪਹੁੰਚਿਆ ਉਸ ਦਿਨ ਦਾ ਉਹਨਾਂ ਸੰਗਤਾਂ ਨੂੰ ਦੇਖ ਕੇ ਆਪਣਾ ਆਪ ਬਹੁਤ ਛੋਟਾ ਲੱਗਣ ਲੱਗ ਪਿਆ ਹੈ। ਬੜੀਆਂ ਧਾਰਨਾਵਾਂ ਟੁੱਟੀਆਂ ਤੇ ਨਵੀਂਆਂ ਬਣੀਆਂ ਹਨ। ਡੀ ਐਨ ਏ ਕੀ ਹੁੰਦਾ ਇਸ ਅੰਦੋਲਨ ਨੇ ਦੱਸ ਦਿੱਤਾ।
ਇਸ ਮੋਰਚੇ ਨਾਲ ਉਸ ਸਨਾਮੀ ਨੂੰ ਬੰਨ੍ਹ ਲੱਗਣ ਜਾ ਰਿਹਾ ਹੈ ਜੋ ਇਸ ਦੁਨੀਆ ਤੇ ਅਮੀਰ ਨੂੰ ਅਮੀਰ ਤੇ ਗਰੀਬ ਨੂੰ ਹੋਰ ਗਰੀਬ ਬਣਾ ਰਹੀ ਹੈ।
ਕੰਵਲਜੀਤ ਸਿੰਘ
Average Rating