ਸਿੱਖ ਨਜ਼ਰੀਆ
ਸਿੰਗਾਪੁਰ ਦੇ ਸਭ ਤੋਂ ਪੁਰਾਤਨ ਹਿੰਦੂ ਮੰਦਰ ਦੇ ਮੁੱਖ ਪੁਜਾਰੀ ਨੂੰ ‘ਅਪਰਾਧਿਕ ਵਿਸ਼ਵਾਸਘਾਤ’ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਦਰ ਵਲੋਂ ਸ਼ਨਿਚਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਮਰੀਆਮਾਨ ਮੰਦਰ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪੁਜਾਰੀ ਦੀ ਦੇਖਰੇਖ ਵਿਚ ਰੱਖੇ ਗਏ ਸੋਨੇ ਦੇ ਕੁਝ ਗਹਿਣੇ ਗ਼ਾਇਬ ਹਨ। ਚੈਨਲ ਨਿਊਜ਼ ਏਸ਼ੀਆ ਅਨੁਸਾਰ ਮੰਦਰ ਵੱਲੋਂ ਕਿਹਾ ਗਿਆ ਕਿ ਗਹਿਣੇ ਗ਼ਾਇਬ ਹੋਣ ਦੀ ਜਾਣਕਾਰੀ ਆਡਿਟ ਦੌਰਾਨ ਮਿਲੀ। ਬਿਆਨ ਵਿਚ ਪੁਜਾਰੀ ਦੇ ਨਾਂ ਦਾ ਜ਼ਿਕਰ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਕਿ ਪ੍ਰਾਥਨਾਵਾਂ ਦੌਰਾਨ ਜਿਨ੍ਹਾਂ ਸੋਨੇ ਦੇ ਗਹਿਣਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਨ੍ਹਾਂ ਨੂੰ ਮੰਦਰ ਦੇ ਗਰਭ ਗ੍ਰਹਿ ਵਿਚ ਮੁੱਖ ਪੁਜਾਰੀ ਦੀ ਨਿਗਰਾਨੀ ਵਿਚ ਰੱਖਿਆ ਗਿਆ ਸੀ। ਇਸ ਬਾਰੇ ਵਿਚ ਪੁਜਾਰੀ ਤੋਂ ਪੁਛਗਿਛ ਕੀਤੀ ਗਈ ਅਤੇ ਉਸ ਨੇ ਗ਼ਾਇਬ ਕੀਤੇ ਸਾਰੇ ਗਹਿਣੇ ਬਾਅਦ ਵਿਚ ਮੋੜ ਦਿੱਤੇ। ਪੁਲਿਸ ਨੇ ਦੱਸਿਆ ਕਿ 36 ਸਾਲਾਂ ਦੇ ਪੁਜਾਰੀ ਨੂੰ ‘ਅਪਰਾਧਿਕ ਵਿਸ਼ਵਾਸਘਾਤ’ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
Average Rating