Breaking News

ਭਾਈ ਸੁਖਦੇਵ ਸਿੰਘ ਬੱਬਰ: ਸ਼ਹੀਦੀ ਤੇ ਵਿਸ਼ੇਸ਼

0 0

ਜਨਮ: 09/08/1955 ਸ਼ਹਾਦਤ: 09/08/1992
ਪਰਿਵਾਰ: ਮਾਪੇ ਜਿੰਦ ਸਿੰਘ – ਹਰਨਾਮ ਕੌਰ, ਸੱਤ ਭੈਣ-ਭਰਾ
ਪਿੰਡ: ਦਾਸੂਵਾਲ, ਪੱਟੀ-ਖੇਮਕਰਨ
ਛੋਟੀ ਉਮਰੇ ਪੱਕੇ ਨਿਸ਼ਾਨਚੀ ਬਣ ਗਏ।
1976 ਨੂੰ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਨੂੰ ਮਿਲੇ। ਉਹ ਪਹਿਲਾਂ ਤੋਂ ਹੀ ਦੁਸ਼ਟ ਮਾਰੂ ਖਾਲਸਾ ਦਲ ਚਲਾ ਰਹੇ ਸਨ। 1977 ਚ ਅੰਮ੍ਰਿਤ ਛਕਿਆ।
ਆਪ ਭਾਈ ਫੌਜਾ ਸਿੰਘ ਦੇ ਪਿੰਡ ਕੀਰਤਨ ਦਰਬਾਰ ਚ ਹਾਜਰੀ ਭਰਨ ਲੱਗੇ।
ਉਥੇ ਭਾਈ ਅਨੋਖ ਸਿੰਘ ਬੱਬਰ, ਭਾਈ ਸੁਲੱਖਣ ਸਿੰਘ ਵੈਰੋਵਾਲ ਤੇ ਭਾਈ ਬਲਵਿੰਦਰ ਸਿੰਘ ਨਾਗੋਕੇ ਵਰਗੇ ਜਪੀ ਤਪੀ ਸਿੰਘਾਂ ਨਾਲ ਪ੍ਰੇਮ ਪੈ ਗਿਆ। ਇਸ ਸਮੇਂ ਨਕਲੀ ਨਿਰੰਕਾਰੀਆਂ ਦਾ ਸਰਕਾਰੀ ਸ਼ਹਿ ‘ਤੇ ਪੰਜਾਬ ਚ ਬੋਲਬਾਲਾ ਸੀ। 1978 ਚ ਨਿਰੰਕਾਰੀ ਕਾਂਡ ਚ ਭਾਈ ਫੌਜਾ ਸਿੰਘ ਸਮੇਤ 13 ਸਿੰਘ ਸ਼ਹੀਦ ਹੋ ਗਏ। ਇਸ ਸਾਕੇ ਵਾਲੀ ਰਾਤ ਹੀ ਭਾਈ ਸਾਹਿਬ ਦੇ ਬੀਬੀ ਸੁਖਵੰਤ ਕੌਰ ਨਾਲ ਅਨੰਦ ਕਾਰਜ ਸਨ।
10 ਜੂਨ 1978 ਨੂੰ ਅਕਾਲ ਤਖ਼ਤ ਸਾਹਿਬ ਤੋੰ ਨਿਰੰਕਾਰੀਆਂ ਦਾ ਡੰਮ ਬੰਦ ਕਰਾਉਣ ਦਾ ਹੁਕਮਨਾਮਾ ਜਾਰੀ ਹੋਇਆ। ਇਸ ਮਗਰੋੰ ਥਾਂ ਥਾਂ ਸਿੱਖਾਂ ਤੇ ਨਰਕਧਾਰੀਆਂ ਦੀਆਂ ਝੜਪਾਂ ਹੋਣ ਲੱਗੀਆਂ। ਕਾਨਪੁਰ ਚ 12 ਸਿੰਘ ਸ਼ਹੀਦ ਹੋਏ।
ਭਾਈ ਸੁਖਦੇਵ ਸਿੰਘ ਵਰਗਾ ਦਰਦ ਰੱਖਣ ਵਾਲੇ ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਸੁਲੱਖਣ ਸਿੰਘ ਵੈਰੋਵਾਲ਼, ਭਾਈ ਸੁਰਿੰਦਰ ਸਿੰਘ ਨਾਗੋਕੇ, ਭਾਈ ਅਨੋਖ ਸਿੰਘ ਸੂਬਾ, ਤਰਸੇਮ ਸਿੰਘ ਕਾਲ਼ਾ ਸੰਘਿਆਂ, ਭਾਈ ਵਧਾਵਾ ਸਿੰਘ ਸੰਧੂ ਚੱਠਾ, ਭਾਈ ਅਮਰਜੀਤ ਸਿੰਘ ਦਹੇੜੂ, ਭਾਈ ਅਮਰਜੀਤ ਸਿੰਘ ਖੇਮਕਰਨ, ਭਾਈ ਗੁਰਨਾਮ ਸਿੰਘ ਹੌਲਦਾਰ ਭੂਰੇ-ਕੋਹਨੇ ਆਦਿਕ ਸਿੰਘ ਵੀ ਕੈਨੇਡਾ ਤੋਂ ਆਏ ਭਾਈ ਤਲਵਿੰਦਰ ਸਿੰਘ ਪਰਮਾਰ ਵਾਸੀ ਨਰੂੜ ਪਾਸ਼ਟਾਂ ਦੀ ਅਗਵਾਈ ਹੇਠ ‘ਚੱਲਦਾ ਵਹੀਰ’ ਲੈ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਹੁੰਦੇ ਸਨ। ਸਾਰਿਆਂ ਦੀ ਰੀਝ ਸੀ ਕਿ ਸਿੰਘਾਂ ਦਾ ਕਤਲੇਆਮ ਕਰਨ ਵਾਲੇ ਤੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਉਣ ਵਾਲੇ ਨਰਕਧਾਰੀਆਂ ਨੂੰ ਸੋਧਿਆ ਜਾਵੇ।ਅੱਜ-ਕੱਲ੍ਹ ‘ਪ੍ਰਭ ਮਿਲਣੈ ਕਾ ਚਾਓ’ ਦਾ ਸੰਚਾਲਕ ਬਣੇ ਸੇਵਾ ਸਿੰਘ ਤਰਮਾਲਾ ਵੀ ਇਸ ਜਥੇ ਦੇ ਨਾਲ ਸਨ। ਇਨਾਂ ਨੂੰ ਉਦੋਂ ਬੱਬਰ ਦਲ ਕਿਹਾ ਜਾਂਦਾ ਸੀ। ਬਾਅਦ ਵਿਚ ਇਹੀ ਦਲ ‘ਬੱਬਰ ਖਾਲਸਾ’ ਬਣਿਆ।
ਇਸ ਮਗਰੋੰ ਬੱਬਰ ਖਾਲਸਾ ਨੇ ਹਥਿਆਰ ਬੰਦ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ।
ਭਾਈ ਸੁਖਦੇਵ ਸਿੰਘ ਬੱਬਰ ਗੁਰੀਲਾ ਯੁੱਧ ਨੀਤੀ ਦੇ ਮਾਹਰ ਸਨ। 1981 ਦੇ ਅਖੀਰ ਚ ਇਹ ਜਥੇਬੰਦੀ ਜਾਹਰ ਹੋ ਗਈ। ਉਪਰੰਤ ਬੱਬਰਾਂ ਨੇ ਅਕਾਲ ਰੈਸਟ ਹਾਊਸ ਚ ਡੇਰੇ ਲਾ ਲਏ।
ਦਹੇੜੂ ਕਾਂਡ ਮਗਰੋਂ ਬੱਬਰਾਂ ਦੇ ਪਰਿਵਾਰਾਂ ਤੇ ਭਾਰੀ ਤਸ਼ੱਦਦ ਹੋਇਆ।ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਤੇ ਸੰਤਾਂ ਨੇ ਇਸ ਬਾਬਤ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਚੇਤਾਵਨੀ ਦਿੱਤੀ। ਭਾਈ ਸਾਹਿਬ ਦੇ ਭਰਾ ਮਹਿਲ ਸਿੰਘ ਏਅਰ ਫੋਰਸ ਚ ਟੈਕਨੀਸ਼ੀਅਨ ਦੀ ਨੌਕਰੀ ਕਰਦੇ ਸਨ। ਉਹ ਵੀ ਪੁਲਸ ਤਸ਼ੱਦਦ ਦਾ ਸ਼ਿਕਾਰ ਹੋਣ ਉਪਰੰਤ ਉਹ ਵੀ ਜਥੇ ਚ ਸ਼ਾਮਲ ਹੋ ਗਏ। 1982 ਚ ਆਪ ਜੀ ਨੇ ਘੱਲ ਕਲਾਂ ਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੁਸ਼ਟ ਨੂੰ ਝਟਕ ਦਿੱਤਾ। ਆਪ ਜੀ ਦੇ ਜਥੇ ਨੇ ਨਰਕਧਾਰੀ ਗੁਬਚਨੇ ਦੇ ਸਾਜੇ ਸੱਤ ਸਿਤਾਰੇ ਸੋਧ ਦਿੱਤੇ। 2 ਜੂਨ ਨੂੰ ਭਾਈ ਸਾਹਿਬ ਸਮੇਤ 11 ਬੱਬਰਾਂ ਦੇ ਇਸ਼ਤਿਹਾਰ ਪੁਲਸ ਵਲੋਂ ਸਾਰੇ ਪੰਜਾਬ ਚ ਲਗਾਏ ਗਏ।
ਭਾਈ ਸਾਹਿਬ ਦੇ ਕਈ ਸਾਥੀ ਸ਼ਹੀਦ ਤੇ ਗ੍ਰਿਫਤਾਰ ਹੁੰਦੇ ਗਏ। ਭਾਈ ਸਾਹਿਬ ਸੂਝ ਬੂਝ ਨਾਲ ਜਥੇਬੰਦੀ ਨੂੰ ਚਲਾਉਂਦੇ ਰਹੇ ਤੇ ਵੱਡੇ ਆਕਸ਼ਨ ਕਰਦੇ ਰਹੇ। ਤੀਜੇ ਘੱਲੂਘਾਰੇ ਸਮੇਂ ਉਹ 5 ਜੂਨ ਤੱਕ ਜੂਝੇ ਤੇ ਭਵਿੱਖ ਦੀ ਰਣਨੀਤੀ ਤਹਿਤ ਨਿਕਲ ਗਏ। ਉਹਨਾਂ ਦੀ ਜਥੇਬੰਦੀ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹੀਆਂ। ਦੂਜੀ ਪੰਥਕ ਕਮੇਟੀ ਬਣਨ ਵੇਲੇ ਬੱਬਰਾਂ ਅਤੇ ਭਾਈ ਬ੍ਰਹਮਾ ਚ ਏਕਤਾ ਹੋ ਗਈ ਤੇ ਉਹ ਪੰਥਕ ਕਮੇਟੀ ਨਾਲ ਤਾਲਮੇਲ ਬਣਾ ਕੇ ਚਲਣ ਲੱਗੇ। ਉਹਨਾਂ ਪੰਜਾਬੀ ਲਾਗੂ ਕਰਾਉਣ ਲਈ ਵੱਡੇ ਐਕਸ਼ਨ ਕੀਤੇ।
ਪੁਲਸ ਨੇ ਉਹਨਾਂ ਸਿਰ 200 ਨਿਰੰਕਾਰੀਆਂ ਸਮੇਤ 1000 ਕਤਲ ਪਾਏ ਸਨ ਤੇ 25 ਲੱਖ ਦਾ ਇਨਾਮ ਰੱਖਿਆ ਸੀ। ਹਕੂਮਤ ਦੀਆਂ ਨਜਰਾਂ ਚ ਭਾਈ ਸਾਹਿਬ ਪਾਕਿਸਤਾਨ ਰਹਿੰਦੇ ਸਨ ਜਦਕਿ ਉਹ ਪਟਿਆਲੇ ਅਰਬਵ ਸਟੇਟ ਦੇ ਫੇਜ਼ ਨੰ 1 ਚ 20 ਨੰਬਰ ਵਾਲੀ ਕੋਠੀ ‘ਵਾਈਟ ਹਾਊਸ’ ਚ ਰਹਿੰਦੇ ਸਨ। ਉਹਨਾਂ ਨੇ ਸੰਘਰਸ਼ ਦੀ ਲੋੜ ਮੁਤਾਬਕ ਪਟਿਆਲੇ ਇਕ ਹੋਰ ਘਰ ਲਿਆ ਸੀ ਜਿਥੇ ਉਹ ਠੇਕੇਦਾਰ ਜਸਮੇਰ ਸਿੰਘ ਬਣ ਕੇ ਰਹਿੰਦੇ ਸਨ ਤੇ PWD ਦੇ ਅਧਿਕਾਰੀਆਂ ਤੱਕ ਮਿਲ ਆਉੰਦੇ ਸਨ। ਇਕ ਵਾਰ ਕਿਸੇ ਐਕਸੀਡੈਂਟ ਚ ਚੰਡੀਗੜ੍ਹ ਪੁਲਸ ਨੇ ਉਹਨਾਂ ਨੂੰ ਫੜ ਲਿਆ ਪਰ ਅਗਲੀ ਸਵੇਰ ਪਟਿਆਲੇ ਦਾ ਠੇਕੇਦਾਰ ਸਮਝ ਛੱਡ ਦਿੱਤਾ।
ਕਿਸੇ ਪੱਕੀ ਸੂਹ ਤੇ ਲੁਧਿਆਣੇ ਦੀ ਪੁਲਸ ਨੇ 8 ਅਗਸਤ 1992 ਨੂੰ ਉਹਨਾਂ ਨੂੰ ਫੜ ਲਿਆ। ਕੇ ਪੀ ਐਸ ਗਿਲ ਨੇ ਉਹਨਾਂ ਉਪਰ ਭਾਰੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ। 9 ਅਗਸਤ ਨੂੰ ਪੁਲਸ ਨੇ ਡੇਹਲੋਂ-ਸਾਹਨੇਵਾਲ ਸੜਕ ‘ਤੇ ਉਹਨਾਂ ਦੇ ਮੁਕਾਬਲੇ ਚ ਮਾਰੇ ਜਾਣ ਦਾ ਦਾਅਵਾ ਕੀਤਾ। ਸਿੱਖ ਸੰਘਰਸ਼ ਦਾ ਚੜ੍ਹਦਾ ਸੂਰਜ ਅਮਿਟ ਪੈੜਾਂ ਛੱਡਦਾ ਡੁੱਬ ਗਿਆ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply