Breaking News

ਲਾਪਤਾ ਸਿੱਖ ਨੌਜਵਾਨ ਦੀ ਨਹਿਰ ‘ਚੋਂ ਮਿਲੀ ਲਾਸ਼

0 0

ਸਿੱਖ ਨਜ਼ਰੀਆ
ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਲਾਪਤਾ ਹੋਏ ਇੱਕ ਸਿੱਖ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਬਰਾਮਦ ਹੋਈ ਹੈ। ਗਜਰੌਲਾ ਥਾਣਾ ਖੇਤਰ ਦੇ ਪਿੰਡ ਬਕੈਨੀਆ ਉਦੈਕਰਨਪੁਰ ਵਾਸੀ ਅੰਮ੍ਰਿਤਪਾਲ ਸਿੰਘ (31 ਸਾਲ) ਪਿਛਲੇ ਦੋ ਦਿਨ ਤੋਂ ਲਾਪਤਾ ਸੀ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਥਾਣੇ ‘ਚ ਦਰਜ ਕਰਵਾਈ ਸੀ। ਅੰਮ੍ਰਿਤਪਾਲ ਦੀ ਚੱਪਲ ਅਤੇ ਸਾਈਕਲ ਘੁੰਘਚਾਈ ਖੇਤਰ ਵਿੱਚ ਹਰਦੋਈ ਬ੍ਰਾਂਚ ਨਹਿਰ ਦੀ ਪਟੜੀ ਦੇ ਨੇੜਿਓਂ ਬਰਾਮਦ ਹੋਈ ਸੀ, ਜਿਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਹ ਨਹਿਰ ਵਿੱਚ ਡੁੱਬ ਗਿਆ ਹੈ। ਭਾਲ ਕਰਨ ‘ਤੇ ਉਸ ਅੰਮ੍ਰਿਤਪਾਲ ਸਿੰਘ ਦੀ ਲਾਸ਼ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਬੰਡਾ ਖੇਤਰ ਦੇ ਪਿੰਡ ਮਕਸੂਦਾਪੁਰ ਦੇ ਨੇੜੇ ਵਹਿੰਦੀ ਨਹਿਰ ਵਿੱਚੋਂ ਮਿਲੀ। ਗਜਰੌਲਾਥਾਣਾ ਇੰਚਾਰਜ ਜੈਪ੍ਰਕਾਸ਼ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਕਰਨ ਮਗਰੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply